08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨੀ ਝਪਟ ਕੇ ਲੁਟੇਰੇ ਹੋਏ ਫ਼ਰਾਰ <br/>

ਪੀੜਤ ਲਿਪਸੀ ਗੁਪਤਾ ਜਾਣਕਾਰੀ ਦਿੰਦੇ ਹੋਏ |<br/> 24-09-2025

ਜਲੰਧਰ, 23 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਅਰਬਨ ਅਸਟੇਟ, ਫੇਜ਼-2 ਵਿਖੇ ਇਕ ਪੈਥ ਲੈਬ ਦੇ ਬਾਹਰ ਖੜ੍ਹੀ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਲੁੱਟ ਕੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ | ਲਿਪਸੀ ਗੁਪਤਾ ਵਾਸੀ ਚੀਮਾ ਨਗਰ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਮਾਂ ਨੇ ਡਾਕਟਰੀ ਜਾਂਚ ਲਈ ਆਪਣੇ ਸੈਂਪਲ ਪੈਥ ਲੈਬ ਨੂੰ ਦਿੱਤੇ ਸਨ | ਉਨ੍ਹਾਂ ਨੂੰ ਪੈਥ ਲੈਬ ਤੋਂ ਸ਼ਾਮ ਵੇਲੇ ਟੈਸਟਾਂ ਦੀ ਰਿਪੋਰਟ ਮਿਲਣੀ ਸੀ, ਜਿਸ ਕਰਕੇ ਉਹ ਆਪਣੀ ਮਾਂ ਦੇ ਨਾਲ ਪੈਥ ਲੈਬ ਵਿਖੇ ਪਹੁੰਚੀ | ਜਦੋਂ ਉਸ ਦੀ ਮਾਂ ਪੈਥ ਲੈਬ ਦੇ ਅੰਦਰ ਰਿਪੋਰਟ ਲੈਣ ਗਈ ਹੋਈ ਸੀ, ਤਾਂ ਉਹ ਬਾਹਰ ਐਕਟਿਵਾ ਦੇ ਕੋਲ ਖੜ੍ਹੀ ਹੋਈ ਸੀ | ਇਸੇ ਦੌਰਾਨ ਇਕ ਵਿਅਕਤੀ ਆਇਆ, ਜਿਸ ਨੇ ਉਸ ਦੇ ਗਲੇ 'ਚੋਂ ਚੇਨੀ ਝਪਟੀ ਅਤੇ ਉਹ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਮੌਕੇ 'ਤੇ ਪਹੁੰਚੇ ਥਾਣਾ ਡਵੀਜ਼ਨ ਨੰਬਰ 7 ਦੇ ਏ.ਐੱਸ.ਆਈ. ਬਲਵੰਤ ਸਿੰਘ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਡਿਪਟੀ ਮੇਅਰ ਮਲਕੀਤ ਸੁਭਾਨਾ ਪਹੁੰਚੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਅਗਲੀ ਖ਼ਬਰ ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਪਿੰਡ ਗਾਖਲ ਵਿਖੇ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।