08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹਲਕਾ ਕਰਤਾਰਪੁਰ ਦੇ ਇੰਚਾਰਜ ਰਜਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਪਿੰਡ ਗਾਖਲ ਵਿਖੇ ਭਰਵੀਂ ਮੀਟਿੰਗ

ਅਜੀਤ ਡੈਸਕ 24-09-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਰਕਰਾਂ ਨੂੰ ਕਮਰਕੱਸੇ ਕਰਨ ਦਾ ਸੱਦਾ
ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਇੰਚਾਰਜ ਸਰਦਾਰ ਰਜਿੰਦਰ ਸਿੰਘ ਸੇਵਾ ਮੁਕਤ ਐੱਸਐੱਸਪੀ ਦੀ ਅਗਵਾਈ ਹੇਠ ਕਰਤਾਰਪੁਰ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਪਿੰਡ ਗਾਖਲ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸਰਦਾਰ ਰਜਿੰਦਰ ਸਿੰਘ ਨੇ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਤਿਆਰੀਆਂ ਲਈ ਕੰਮਾਂ ਕੱਸੇ ਕਰਨ ਦਾ ਸੱਦਾ ਦਿੱਤਾ ਉਹਨਾਂ ਕਿਹਾ ਕਿ ਇਹ ਚੋਣਾਂ ਪੰਜਾਬ ਦੇ ਲੋਕਾਂ ਲਈ ਬਹੁਤ ਅਹਿਮ ਹਨ ਕਰਤਾਰਪੁਰ ਹਲਕੇ ਦੇ ਪਿੰਡ ਗਾਖਲ ਵਿਖੇ ਸਾਬਕਾ ਸਰਪੰਚ ਸ੍ਰੀ ਸੁਰਿੰਦਰ ਸਿੰਘ ਗੋਰਾ ਦੇ ਗ੍ਰਹਿ ਵਿਖੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸੂਬੇ ਦੀ ਆਪ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ | ਖਾਸ ਕਰਕੇ ਹਾਲ ਹੀ ਵਿੱਚ ਆਏ ਹੜਾਂ ਦÏਰਾਨ ਲੋਕਾਂ ਦੀ ਮਦਦ ਕਰਨ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਇਸ ਮÏਕੇ ਸਰਦਾਰ ਰਜਿੰਦਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਰੂਪ ਰੇਖਾ ਤਿਆਰ ਕਰਨ ਲਈ ਆਸ ਪਾਸ ਦੇ ਪਿੰਡਾਂ ਗਿੱਲਾਂ, ਧਾਰੀਵਾਲ, ਚੁਗਾਵਾਂ, ਅਲੀ ਚੱਕ ਆਦਿ ਪਿੰਡਾਂ ਦੇ ਕਾਂਗਰਸ ਪਾਰਟੀ ਦੇ ਪਤਵੰਤਿਆਂ ਜਿਨਾਂ ਵਿੱਚ ਸਰਦਾਰ ਰਘੁਬੀਰ ਸਿੰਘ ਗਿੱਲ ਜਿਲਾ ਪਰਿਸ਼ਦ ਮੈਂਬਰ, ਬਲਾਕ ਪ੍ਰਧਾਨ ਮੋਤਾ ਸਿੰਘ ਅਲੀ ਚੱਕ, ਸੁਰਿੰਦਰ ਸਿੰਘ ਸਾਬਕਾ ਸਰਪੰਚ ਗਾਖਲ ਨÏਜਵਾਨ ਕਾਂਗਰਸੀ ਸ੍ਰੀ ਜਸਬੀਰ ਸਿੰਘ ਸ਼ੀਰਾ ਗਾਖਲ ਧੰਨਾ ਸਹੋਤਾ ਗਿਲਾ ਪਿੰਡ, ਐਨਆਰਆਈ ਕੁਲਵੰਤ ਸਿੰਘ ਗੋਰਾ ਪਿੰਡ ਗਾਖਲ, ਰਿਟਾਇਰਡ ਸਬ ਇੰਸਪੈਕਟਰ ਵਰਿੰਦਰ ਸਿੰਘ ਗਾਖਲ, ਸੁਰਿੰਦਰ ਸਿੰਘ ਧਾਰੀਵਾਲ, ਦਲਬੀਰ ਸਿੰਘ ਗੋਰਾ, ਅਸ਼ੋਕ ਮਸੀਹ ਤਰਸੇਮ ਦੱਤਾ, ਜਗਦੀਸ਼ ਸ਼ਰਮਾ ਦਾਰਾ ਡੈਨੀਅਲ, ਜਿੰਦਾ ਗਾਖਲ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਅਲੀ ਚੱਕ ਆਦਿ ਨਾਲ ਰਣਨੀਤੀ ਬਣਾਈ | ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਇੱਕਜੁੱਟ ਹੋ ਕੇ ਉਮੀਦਵਾਰ ਚੁਣੇ ਜਾਣ ਅਤੇ ਹਲਕਾ ਕਰਤਾਰਪੁਰ ਦੀਆਂ ਸਾਰੀਆਂ ਸੰਮਤੀਆਂ ਤੇ ਜਿੱਤ ਹਾਸਿਲ ਕੀਤੀ ਜਾਵੇ |

ਪਿਛਲੀ ਖ਼ਬਰ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨੀ ਝਪਟ ਕੇ ਲੁਟੇਰੇ ਹੋਏ ਫ਼ਰਾਰ <br/> ਅਗਲੀ ਖ਼ਬਰ ਡੋਡਿਆਂ ਦੇ ਮਾਮਲੇ 'ਚ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।