ਜਲੰਧਰ, 30 ਅਗਸਤ (ਸ਼ਿਵ)- ਵਾਰਡ ਨੰਬਰ 2 ਦੇ ਅਧੀਨ ਆਉਂਦੇ ਪਿੰਡ ਗਦਾਈਪੁਰ ਵਿਚ 32 ਲੱਖ ਦੀ ਲਾਗਤ ਨਾਲ ਬਣੀ ਸੜਕ ਦੇ ਕੰਮ ਦਾ ਉਦਘਾਟਨ ਅੱਜ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਕਈ ਸਾਲਾਂ ਤੋਂ ਇਹ ਸੜਕ ਬਹੁਤ ਹੀ ਖ਼ਰਾਬ ਹਾਲਤ ਵਿਚ ਸੀ ਜਿਸ ਕਰਕੇ ਸੈਂਕੜਿਆਂ ਵਸਨੀਕਾਂ ਨੂੰ ਆਉਣ ਜਾਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਦਿਨੇਸ਼ ਢਲ ਦੇ ਯਤਨਾਂ ਨਾਲ ਇਹ ਵੱਡੀ ਸਮੱਸਿਆ ਹੁਣ ਹੱਲ ਹੋ ਗਈ ਹੈ | ਇਸ ਮੌਕੇ ਵਾਰਡ ਇੰਚਾਰਜ ਵਿਜੇ ਭਾਟੀਆ, ਸਨੀ ਚਹਿਲ, ਲੰਬੜਦਾਰ, ਓਮ ਪ੍ਰਕਾਸ਼, ਗਗਨ ਬਾਲੀ (ਕੌਂਸਲਰ ਪਤੀ), ਦੀਪਕ ਸ਼ਾਰਦਾ (ਕੌਂਸਲਰ), ਮੋਟੀ ਸ਼ਰਮਾ, ਗੋਰਾ, ਮੰਗਾ ਪ੍ਰਧਾਨ, ਹੈਪੀ ਆਦਿ ਨੇ ਸ਼ਮੂਲੀਅਤ ਕੀਤੀ |