30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਦਿਨੇਸ਼ ਢਲ ਵਲੋਂ ਗਦਈਪੁਰ 'ਚ ਸੜਕ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ਿਵ)- ਵਾਰਡ ਨੰਬਰ 2 ਦੇ ਅਧੀਨ ਆਉਂਦੇ ਪਿੰਡ ਗਦਾਈਪੁਰ ਵਿਚ 32 ਲੱਖ ਦੀ ਲਾਗਤ ਨਾਲ ਬਣੀ ਸੜਕ ਦੇ ਕੰਮ ਦਾ ਉਦਘਾਟਨ ਅੱਜ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਕਈ ਸਾਲਾਂ ਤੋਂ ਇਹ ਸੜਕ ਬਹੁਤ ਹੀ ਖ਼ਰਾਬ ਹਾਲਤ ਵਿਚ ਸੀ ਜਿਸ ਕਰਕੇ ਸੈਂਕੜਿਆਂ ਵਸਨੀਕਾਂ ਨੂੰ ਆਉਣ ਜਾਣ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਦਿਨੇਸ਼ ਢਲ ਦੇ ਯਤਨਾਂ ਨਾਲ ਇਹ ਵੱਡੀ ਸਮੱਸਿਆ ਹੁਣ ਹੱਲ ਹੋ ਗਈ ਹੈ | ਇਸ ਮੌਕੇ ਵਾਰਡ ਇੰਚਾਰਜ ਵਿਜੇ ਭਾਟੀਆ, ਸਨੀ ਚਹਿਲ, ਲੰਬੜਦਾਰ, ਓਮ ਪ੍ਰਕਾਸ਼, ਗਗਨ ਬਾਲੀ (ਕੌਂਸਲਰ ਪਤੀ), ਦੀਪਕ ਸ਼ਾਰਦਾ (ਕੌਂਸਲਰ), ਮੋਟੀ ਸ਼ਰਮਾ, ਗੋਰਾ, ਮੰਗਾ ਪ੍ਰਧਾਨ, ਹੈਪੀ ਆਦਿ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਛੋਟੇ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ 'ਸੀਡ ਇੰਡੀਆ' ਵਲੋਂ ਜਾਗਰੂਕਤਾ ਕੈਂਪ ਅਗਲੀ ਖ਼ਬਰ ਇੰਨੋਸੈਂਟ ਹਾਰਟਸ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।