ਜਲੰਧਰ, 30 ਅਗਸਤ (ਪਵਨ ਖਰਬੰਦਾ)- ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀ.ਐਨ.ਡੀ.ਯੂ. ਬੀ.ਐੱਡ. ਮਈ-2025 ਪ੍ਰੀਖਿਆ ਦੇ ਨਤੀਜੇ ਵਿੱਚ ਯੂਨੀਵਰਸਿਟੀ ਪੱਧਰ 'ਤੇ 4 ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਯੂਨੀਵਰਸਿਟੀ ਟਾਪਰ ਵਜੋਂ ਨਾਂਅ ਚਮਕਾਇਆ | ਪ੍ਰਬੰਧਕਾਂ ਨੇ ਦੱਸਿਆ ਕਿ ਕਾਲਜ ਦੇ ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਫਸਟ ਡਿਵੀਜ਼ਨ ਪ੍ਰਾਪਤ ਕੀਤੇ ਤੇ 57% ਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨ ਪ੍ਰਾਪਤ ਕੀਤੇ | ਗੀਤਿਕਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 10 ਵਿੱਚੋਂ 8.20 ਬੀ. ਐਡ ਪਹਿਲੇ ਸਾਲ ਲਈ ਮੈਰਿਟ ਪੁਜ਼ੀਸ਼ਨ ਪ੍ਰਾਪਤ ਕੀਤੀ | ਮਨਦੀਪ ਸ਼ਾਹੀ, ਪੁਨੀਤ ਕੌਰ ਅਤੇ ਵਿਭਾ ਚਾਵਲਾ ਨੇ ਵੀ 8.10 ਨਾਲ ਯੂਨੀਵਰਸਿਟੀ ਵਿੱਚ ਮੈਰਿਟ ਪੁਜ਼ੀਸ਼ਨ ਪ੍ਰਾਪਤ ਕੀਤੀ | ਮਨਦੀਪ ਸ਼ਾਹੀ ਅਤੇ ਗੀਤਿਕਾ ਨੇ 8.30 (ਸਮੈਸਟਰ ਗ੍ਰੇਡ ਪੁਆਇੰਟ ਔਸਤ) ਨਾਲ ਦੂਜੇ ਸੈਮੇਸਟਰ ਵਿੱਚ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਸਿਮਰਨਦੀਪ ਕੌਰ ਨੇ 8.20 ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ | ਪੁਨੀਤ ਕੌਰ ਤੇ ਵਿਭਾ ਚਾਵਲਾ ਨੇ 8.10 ਨਾਲ ਕਾਲਜ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ | ਗੀਤਿਕਾ ਨੇ ਕਿਹਾ ਮੇਰਾ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਸਿੱਖਿਆ ਦੀ ਗੁਣਵੱਤਾ, ਸਲਾਹ ਤੇ ਸਿੱਖਣ ਦੇ ਵਾਤਾਵਰਣ ਦਾ ਪ੍ਰਮਾਣ ਹੈ ਜੋ ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਆਪਣੇ ਭਵਿੱਖ-ਦੇ ਅਧਿਆਪਕਾਂ ਨੂੰ ਪ੍ਰਦਾਨ ਕਰਦਾ ਹੈ | ਮਨਦੀਪ ਸ਼ਾਹੀ ਨੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਕਾਲਜ ਪਿ੍ੰਸੀਪਲ ਤੇ ਅਧਿਆਪਕਾਂ ਵਲੋਂ ਪ੍ਰਦਾਨ ਕੀਤੇ ਗਏ ਨਿਰਦੇਸ਼ਨ ਦੀ ਖੁਸ਼ੀ ਨਾਲ ਸ਼ਲਾਘਾ ਕੀਤੀ | ਇਸ ਮਾਣਮੱਤੇ ਮੌਕੇ 'ਤੇ ਕਾਰਜਕਾਰੀ ਨਿਰਦੇਸ਼ਕ ਕਾਲਜ ਸ੍ਰੀਮਤੀ ਅਰਾਧਨਾ ਬੌਰੀ ਨੇ ਵਿਦਿਆਰਥੀ-ਅਧਿਆਪਕਾਂ ਵਲੋਂ ਪ੍ਰਾਪਤ ਕੀਤੇ ਗਏ ਕ੍ਰੈਡਿਟ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਇਹ ਸ਼ਾਨਦਾਰ ਨਤੀਜੇ ਪ੍ਰਤਿਭਾ ਨੂੰ ਪਾਲਣ, ਬੌਧਿਕ ਉਤਸੁਕਤਾ ਨੂੰ ਉਤਸ਼ਾਹਿਤ ਕਰਨ ਤੇ ਅਕਾਦਮਿਕ ਅਨੁਸ਼ਾਸਨ ਦੇ ਉੱਚਤਮ ਮਿਆਰਾਂ ਨੂੰ ਬਰਕਰਾਰ ਰੱਖਣ ਦੇ ਸਾਡੇ ਮਿਸ਼ਨ ਨੂੰ ਉਜਾਗਰ ਕਰਦੇ ਹਨ | ਪਿ੍ੰਸੀਪਲ ਡਾ. ਅਰਜਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ |