30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ ਰਾਸ਼ਟਰੀ ਸਵੈਮ ਸੇਵਕ ਸੰਘ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਸ਼ਿਵ)- ਪੰਜਾਬ ਵਿਚ ਹੜ੍ਹਾਂ ਦੇ ਰੂਪ 'ਚ ਆਈ ਕੁਦਰਤੀ ਆਫ਼ਤ ਦੇ ਦੌਰਾਨ ਇਸ ਤੋਂ ਪ੍ਰਭਾਵਿਤ ਦੇਸ਼ਵਾਸੀਆਂ ਦੀ ਮਦਦ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਰਾਹਤ ਤੇ ਬਚਾਅ ਦੇ ਕੰਮਾਂ ਵਿਚ ਜੁੱਟ ਗਿਆ ਹੈ | ਪੰਜਾਬ ਦੇ ਸੂਬਾ ਸੰਘ ਚਾਲਕ ਇਕਬਾਲ ਸਿੰਘ ਨੇ ਸਵੈਮ ਸੇਵਕਾਂ ਨੂੰ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਕਿਹਾ ਹੈ | ਇਕਬਾਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਹੜ੍ਹ ਪੀੜਤ ਇਲਾਕੇ ਦੇ ਦਸ ਪਿੰਡਾਂ ਵਿਚ ਸਵੈਮ ਸੇਵਕਾਂ ਨੇ ਦੁੱਧ, ਖੰਡ, ਆਟਾ, ਰਸੋਈ ਦਾ ਹੋਰ ਜ਼ਰੂਰੀ ਸਮਾਨ, ਪੀਣ ਦਾ ਪਾਣੀ ਤੇ ਦਵਾਈਆਂ ਮੁਹੱਈਆ ਕਰਵਾਈਆਂ ਹਨ | ਇਸ ਇਲਾਕੇ ਵਿਚ ਕੁੱਝ ਇਹੋ-ਜਿਹੇ ਪਿੰਡਾਂ ਵਿਚ ਵੀ ਮਦਦ ਪਹੁੰਚਾਈ ਗਈ ਹੈ ਜਿੱਥੇ ਅਜੇ ਤੀਕ ਕੋਈ ਨਹੀਂ ਪਹੁੰਚਿਆ ਹੈ | ਇਸੇ ਤਰ੍ਹਾਂ ਮੁਕੇਰੀਆਂ ਇਲਾਕੇ ਦੇ ਭੰਗਾਲਾ ਮੰਡਲ ਵਿਖੇ ਪਿੰਡ ਹਲੇੜ, ਕੋਲਿਆਂ, ਸਿੰਬਲੀ, ਮਹਿਤਾਬਪੁਰ ਇਲਾਕੇ 'ਚ ਜਾ ਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ |
ਪਿਛਲੀ ਖ਼ਬਰ ਰਤਨ ਹਸਪਤਾਲ 'ਚ ਚੱਲ ਰਿਹਾ ਮੁਫ਼ਤ ਜਾਂਚ ਕੈਂਪ ਅੱਜ ਵੀ ਰਹੇਗਾ ਜਾਰੀ ਦਿਲ, ਸ਼ੂਗਰ ਤੇ ਗੁਰਦੇ ਦੇ ਰੋਗੀ ਲੈ ਸਕਦੇ ਹਨ ਲਾ... ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਹੜ੍ਹਾਂ ਦੀ ਸਥਿਤੀ ਬਾਰੇ ਮੀਟਿੰਗ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।