30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡਾ. ਅਸ਼ੋਕ ਮਿੱਤਲ ਵਲੋਂ ਕਪੂਰਥਲਾ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ

ਅਜੀਤ ਡੈਸਕ 31-08-2025
ਜਲੰਧਰ, 30 ਅਗਸਤ (ਜਸਪਾਲ ਸਿੰਘ)- ਪੰਜਾਬ 'ਚ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਕਾਰਨ ਗੰਭੀਰ ਹੜ੍ਹ ਆਏ ਹਨ ਤੇ ਰਾਜ ਦੇ ਕਾਫੀ ਸਾਰੇ ਹਿੱਸੇ ਪਾਣੀ 'ਚ ਡੁੱਬੇ ਹੋਏ ਹਨ | ਅਜਿਹੇ 'ਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਨੇ ਸੰਸਦ ਮੈਂਬਰ (ਰਾਜ ਸਭਾ) ਤੇ ਐਲ.ਪੀ.ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਦੀ ਅਗਵਾਈ ਹੇਠ ਇੱਕ ਵੱਡੀ ਰਾਹਤ ਪਹਿਲਕਦਮੀ ਸ਼ੁਰੂ ਕੀਤੀ ਜਿਸ ਤਹਿਤ ਡਾ. ਮਿੱਤਲ ਨੇ ਨਿੱਜੀ ਤÏਰ 'ਤੇ ਕਪੂਰਥਲਾ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤਾਂ ਜੋ 600 ਤੋਂ ਵੱਧ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਰੂਰੀ ਚੀਜ਼ਾਂ ਦੀ ਵੰਡ ਦੀ ਨਿਗਰਾਨੀ ਕੀਤੀ ਜਾ ਸਕੇ | ਰਾਹਤ ਕਾਰਜ ਐਲ.ਪੀ.ਯੂ. ਸਟਾਫ, ਐਨ.ਐਸ.ਐਸ. ਵਲੰਟੀਅਰਾਂ ਤੇ ਐਨ.ਸੀ.ਸੀ. ਕੈਡਿਟਾਂ ਦੀ ਇੱਕ ਟੀਮ ਦੁਆਰਾ ਜ਼ਮੀਨੀ ਪੱਧਰ 'ਤੇ ਕੀਤਾ ਗਿਆ | ਐਸ.ਡੀ.ਐਮ. ਮੇਜਰ ਇਰਵਿਨ ਕੌਰ, ਡੀ.ਐਸ.ਪੀ. ਹਰਗੁਰਦੇਵ ਸਿੰਘ, ਏ.ਡੀ.ਸੀ. ਵਰਿੰਦਰ ਪਾਲ ਸਿੰਘ ਬਾਜਵਾ, ਐਸ.ਪੀ.(ਡੀ) ਪ੍ਰਭਜੋਤ ਸਿੰਘ ਵਿਰਕ ਤੇ ਹਲਕਾ ਇੰਚਾਰਜ ਸ. ਸਜਨ ਸਿੰਘ ਚੀਮਾ ਨੇ ਵੀ ਵੰਡ ਮੁਹਿੰਮ 'ਚ ਸ਼ਿਰਕਤ ਕੀਤੀ ¢ ਡਾ. ਮਿੱਤਲ ਨੇ ਨੁਕਸਾਨ ਨੂੰ ਖੁਦ ਦੇਖਿਆ ਤੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ | ਡਾ. ਮਿੱਤਲ ਨੇ ਕਿਹਾ ਕਿ ਤੁਰੰਤ ਰਾਹਤ ਪ੍ਰਦਾਨ ਕਰਨਾ ਮਹੱਤਵਪੂਰਨ ਹੈ ਤੇ ਇਸ ਤੋਂ ਸਬਕ ਸਿੱਖਣ ਦੀ ਲੋੜ ਹੈ | ਯੂਨੀਵਰਸਿਟੀ ਨੇ ਨਿਰੰਤਰ ਸਹਾਇਤਾ ਲਈ ਇੱਕ ਰਸਮੀ ਚੈਨਲ ਸਥਾਪਤ ਕੀਤਾ ਹੈ, ਜੋ ਲੋਕ ਰਾਹਤ ਯਤਨਾਂ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਐਲ.ਪੀ.ਯੂ. ਦੇ ਵਿਦਿਆਰਥੀ ਭਲਾਈ ਵਿਭਾਗ ਰਾਹੀਂ ਲੋੜੀਂਦੀ ਸਮੱਗਰੀ ਜਾਂ ਫੰਡ ਦਾਨ ਕਰ ਸਕਦੇ ਹਨ ¢
ਪਿਛਲੀ ਖ਼ਬਰ ਆਸਟ੍ਰੇਲੀਆ ਦੀ ਹਾਕੀ ਵਿਕਟੋਰੀਆ ਟੀਮ ਦਾ ਵਫ਼ਦ ਜਲੰਧਰ ਪਹੁੰਚਿਆ ਅਗਲੀ ਖ਼ਬਰ ਬਸ਼ੀਰਪੁਰਾ 'ਚ ਸੀਵਰੇਜ ਪਾਈਪਾਂ ਦੀ ਸਫ਼ਾਈ ਦਾ ਕੰਮ ਸ਼ੁਰੂ-ਵਨੀਤ ਧੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।