20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਰਿਹਾਇਸ਼ੀ ਖੇਤਰ 'ਚ ਖੁੱਲ੍ਹੇਆਮ ਕੱਟਿਆ ਮੀਟ ਵੇਚਣ ਦੇ ਦੋਸ਼ ਹੇਠ ਦੁਕਾਨਦਾਰ ਨੂੰ ਲਗਾਇਆ ਜੁਰਮਾਨਾ

ਨਗਰ ਨਿਗਮ ਦੀ ਟੀਮ ਦੁਕਾਨ 'ਤੇ ਚੈਕਿੰਗ ਕਰਦੀ ਹੋਈ | ਤਸਵੀਰ : ਨਿਮਰ <br/> 10-12-2025
ਯਮੁਨਾਨਗਰ, 9 ਦਸੰਬਰ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਯੁਮਨਾਨਗਰ ਦੇ ਵਾਰਡ ਨੰ. ਅੱਠ 'ਚ ਟੈਗੋਰ ਗਾਰਡਨ ਦੇ ਰਿਹਾਇਸ਼ੀ ਖੇਤਰ 'ਚ ਖੁੱਲ੍ਹੇਆਮ ਮਾਸ ਕੱਟ ਕੇ ਵੇਚਣ ਦੀ ਸੂਚਨਾ ਮਿਲਣ 'ਤੇ ਨਗਰ ਨਿਗਮ ਦੇ ਸੀ. ਐਸ. ਆਈ. ਅਨਿਲ ਨੈਨ ਦੀ ਟੀਮ ਨੇ ਮੌਕੇ 'ਤੇ ਛਾਪੇਮਾਰੀ ਕਰਕੇ ਦੁਕਾਨਦਾਰ ਨੂੰ 5 ਹਜ਼ਾਰ ਰੁ. ਦਾ ਜੁਰਮਾਨਾ ਲਗਾਇਆ | ਮੌਕੇ 'ਤੇ ਦੁਕਾਨਦਾਰ ਵਲੋਂ ਨਾ ਤਾਂ ਹੱਥਾਂ 'ਚ ਦਸਤਾਨੇ ਪਾਏ ਹੋਏ ਸਨ ਅਤੇ ਨਾ ਹੀ ਸਿਰ 'ਤੇ ਟੋਪੀ ਪਹਿਨੀ ਹੋਈ ਸੀ | ਇਸ ਮੌਕੇ ਸੀ. ਐਸ. ਆਈ. ਅਨਿਲ ਨੈਨ ਨੇ ਮਾਸ ਵੇਚਣ ਵਾਲੇ ਦੁਕਾਨਦਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਬਿਨਾਂ ਇਜਾਜ਼ਤ ਤੋਂ ਰਿਹਾਇਸ਼ੀ ਖੇਤਰ 'ਚ ਦੁਬਾਰਾ ਮਾਸ ਵੇਚਦਾ ਫੜਿ੍ਹਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ | ਉਨ੍ਹਾਂ ਦੱਸਿਆ ਨਗਰ ਨਿਗਮ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਟੈਗੋਰ ਗਾਰਡਨ 'ਚ ਖੁੱਲ੍ਹੇਆਮ ਮਾਸ ਕੱਟ ਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਕਾਲੋਨੀ 'ਚ ਬਦਬੂ ਫੈਲ ਰਹੀ ਹੈ ਅਤੇ ਲੋਕਾਂ ਦਾ ਆਪਣੇ ਘਰਾਂ 'ਚ ਰਹਿਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਇਸ ਦੇ ਚਲਦਿਆਂ ਨਗਰ ਨਿਗਮ ਦੇ ਕਮਿਸ਼ਨਰ ਮਹਾਂਬੀਰ ਪ੍ਰਸ਼ਾਦ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਬਿੱਟੂ, ਸਤਬੀਰ, ਪ੍ਰਦੀਪ ਦਹੀਆ ਅਤੇ ਹੋਮ ਗਾਰਡ ਕਰਮਚਾਰੀਆਂ ਦੀ ਇਕ ਟੀਮ ਬਣਾਈ ਗਈ, ਜਿਸ ਨੇ ਗਾਰਡਨ ਕਾਲੋਨੀ 'ਚ ਛਾਪੇਮਾਰੀ ਕਰਕੇ ਦੁਕਾਨਦਾਰ ਨੂੰ 5 ਹਜ਼ਾਰ ਰੁ. ਜੁਰਮਾਨਾ ਲਗਾਇਆ ਅਤੇ ਭਵਿੱਖ 'ਚ ਅਜਿਹੀ ਗ਼ਲਤੀ ਕਰਨ ਤੇ ਸਖ਼ਤ ਕਾਰਵਾਈ ਅਤੇ ਸਾਮਾਨ ਜ਼ਬਤ ਕਰਨ ਦੀ ਚਿਤਾਵਨੀ ਦਿੱਤੀ | ਸੀ. ਐਸ. ਆਈ. ਅਨਿਲ ਨੈਨ ਨੇ ਕਿਹਾ ਕਿ ਮਾਸ ਲਈ ਜਨਤਕ ਤੌਰ 'ਤੇ ਜਾਨਵਰਾਂ ਦਾ ਕਤਲ ਕਰਨਾ ਇਕ ਅਪਰਾਧ ਹੈ |
ਇਸ ਲਈ ਮਾਪਦੰਡ ਸਥਾਪਿਤ ਕੀਤੇ ਗਏ ਹਨ ਅਤੇ ਉਕਤ ਦੁਕਾਨਦਾਰ ਇਨ੍ਹਾਂ ਮਾਪਦੰਡਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ | ਉਨ੍ਹਾਂ ਕਿਹਾ ਕਿ ਅਕਸਰ ਜਾਨਵਰਾਂ ਨੂੰ ਕੱਟਣ ਤੋਂ ਬਾਅਦ ਦੁਕਾਨਦਾਰ ਉਨ੍ਹਾਂ ਦਾ ਖੂਨ ਅਤੇ ਸਰੀਰ ਦੇ ਵੱਖ-ਵੱਖ ਅੰਗ ਖੁੱਲ੍ਹੇ 'ਚ ਸੁੱਟ ਦਿੰਦੇ ਹਨ, ਜਿਸ ਨਾਲ ਨਾ ਸਿਰਫ਼ ਗੰਦਗੀ ਫੈਲਦੀ ਹੈ ਸਗੋਂ ਕਈ ਖ਼ਤਰਨਾਕ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਬਣ ਜਾਂਦਾ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਭਵਿੱਖ 'ਚ ਕੋਈ ਦੁਕਾਨਦਾਰ ਅਜਿਹਾ ਕਰਦਾ ਫੜਿ੍ਹਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਲਾਲੀ ਬਾਦਲ ਤੇ ਗੁਰਮੇਲ ਸਿੰਘ ਬਰਾੜ ਦੇ ਹੱਕ 'ਚ ਚੋਣ ਪ੍ਰਚਾਰ ਤੇਜ਼ ਅਗਲੀ ਖ਼ਬਰ ਐਸ. ਡੀ. ਐਮ. ਵਲੋਂ ਰੈਣ ਬਸੇਰੇ ਦਾ ਨਿਰੀਖਣ ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਨਿਰਦੇਸ਼ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।