ਨਵੀਂ ਦਿੱਲੀ, 9 ਦਸੰਬਰ (ਮਿਸਰਦੀਪ ਭਾਟੀਆ)-ਦਿੱਲੀ ਰਾਜ ਦੇ ਸਾਰੇ ਆਰੀਆ ਸਮਾਜਾਂ ਅਤੇ ਆਰੀਆ ਸੰਗਠਨਾਂ ਦੀ ਕੇਂਦਰੀ ਸੰਸਥਾ 'ਆਰੀਆ ਕੇਂਦਰੀ ਸਭਾ' ਦੀ ਤਿੰਨ ਸਾਲਾ ਚੋਣ ਪਿਛਲੇ ਦਿਨੀਂ ਆਰੀਆ ਸਮਾਜ ਹਨੂੰਮਾਨ ਰੋਡ ਦੇ ਆਡੀਟੋਰੀਅਮ ਵਿਚ ਹੋਈ | ਇਹ ਚੋਣ ਅਧਿਕਾਰੀ ਕ੍ਰਿਪਾਲ ਸਿੰਘ ਅਤੇ ਸਹਿ-ਚੋਣ ਅਧਿਕਾਰੀ ਸੁਰੇਸ਼ ਚੰਦਰ ਗੁੁਪਤਾ ਦੀ ਪ੍ਰਧਾਨਗੀ ਹੇਠ ਹੋਈ | ਇਸ ਚੋਣ ਵਿਚ ਜੋਗਿੰਦਰ ਖੱਟਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਐਲਾਨਿਆ ਗਿਆ | ਉਨ੍ਹਾਂ ਦੱਸਿਆ ਕਿ ਮੌਜੂਦ ਨੁਮਾਇੰਦਿਆਂ ਨੇ ਸਰਬ ਸੰਮਤੀ ਨਾਲ ਨਵੇਂ ਚੁਣੇ ਗਏ ਪ੍ਰਧਾਨ ਜੋਗਿੰਦਰ ਖੱਟਰ ਨੂੰ ਆਪਣੀ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਦਿੱਤਾ |