ਡੱਬਵਾਲੀ 'ਚ ਕਮਰਸ਼ੀਅਲ ਨਾਜਾਇਜ਼ ਕਬਜ਼ਿਆਂ ਕਾਰਨ ਨਗਰ ਪ੍ਰੀਸ਼ਦ ਨੇ 50 ਦੁਕਾਨਦਾਰਾਂ ਨੂੰ ਨੋਟਿਸ ਦਿੱਤੇ
ਅਜੀਤ ਡੈਸਕ
05-12-2025
ਦੁਕਾਨਦਾਰਾਂ ਨੇ ਮੀਟਿੰਗ ਮੌਕੇ ਪੁੱਜੇ ਨਗਰ ਪ੍ਰੀਸ਼ਦ ਚੇਅਰਮੈਨ ਟੇਕ ਚੰਦ ਛਾਬੜਾ ਨੂੰ ਮੰਗ ਪੱਤਰ ਸੌਂਪ ਕੇ ਐਨਐਚਏਆਈ ਵੱਲੋਂ ਬਣਾਏ ਬਰਸਾਤੀ 'ਖਾਲੇ' ਤੱਕ ਦੀ ਜਗ੍ਹਾ ਵਰਤੋਂ ਲਈ ਦੇਣ ਅਤੇ ਮੂਹਰੇ ਟਾਈਲਾਂ ਲਗਾ ਕੇ ਸੁਦਰੀਕਰਨ ਕੀਤੇ ਦੀ ਮੰਗ ਰੱਖੀ |ਦੁਕਾਨਦਾਰਾਂ ਨੇ ਚੇਅਰਮੈਨ ਕੋਲ ਫ਼ਿਕਰਮੰਦੀ ਜਾਹਰ ਕਰਦੇ ਕਿਹਾ ਕਿ ਜੇਕਰ ਦੁੁਕਾਨਾਂ ਮੂਹਰੇ ਉੱਚੇ ਰੈਂਪ ਤੋੜੇ ਗਏ ਤਾਂ ਬਰਸਾਤ 'ਚ ਪਾਣੀ ਦੁਕਾਨਾਂ ਵਿੱਚ ਵੜ ਕੇ ਵੱਡਾ ਨੁਕਸਾਨ ਕਰੇਗਾ | ਇਸ ਲਈ ਪਾਣੀ ਨਿਕਾਸੀ ਦੀ ਢੁੱਕਵੀਂ ਵਿਵਸਥਾ ਤੱਕ ਰੈਂਪ ਤੋੜਨ ਦੀ ਕਾਰਵਾਈ ਰੋਕਿਆ ਜਾਵੇ | ਚੇਅਰਮੈਨ ਨੇ ਅਧਿਕਾਰੀਆਂ ਨਾਲ ਵਿਚਾਰ-ਚਰਚਾ ਉਪਰੰਤ ਕੋਈ ਸਹਿਮਤੀ ਦੇਣ ਦਾ ਭਰੋਸਾ ਦਿੱਤਾ | ਨਗਰ ਪ੍ਰੀਸ਼ਦ ਈਓ ਸੁਰਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਨੋਟਿਸਾਂ ਦੇ ਬਾਵਜੂਦ ਤੈਅ ਸਮੇਂ 'ਚ ਜਗ੍ਹਾ ਖਾਲੀ ਨਾ ਕੀਤੀ ਗਈ ਤਾਂ ਜਬਰੀ ਕਬਜ਼ੇ ਹਟਾਏ ਜਾਣਗੇ | ਜਿਸ ਲਈ ਦੁਕਾਨਦਾਰ ਸਮੁੱਚੇ ਨੁਕਸਾਨ, ਕਾਨੂੰਨੀ ਕਾਰਵਾਈ ਤੇ ਜਾਇਦਾਦ ਕੁੜਕੀ ਲਈ ਜੁੰਮੇਵਾਰ ਹੋਣਗੇ |