ਡੱਬਵਾਲੀ, 3 ਦਸੰਬਰ (ਸ਼ਾਂਤ)-ਸਥਾਨਕ ਰੇਲਵੇ ਪੁਲ ਨੇੜੇ ਸੀਆਈਏ ਸਟਾਫ ਕਾਲਾਂਵਾਲੀ ਨੇ 20.160 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ | ਮੁਲਜਮ ਦੀ ਸ਼ਨਾਖ਼ਤ ਅਰਸ਼ਦੀਪ ਸਿੰਘ ਵਾਸੀ ਮਹਿਣਾ ਥਾਣਾ ਕਿੱਲਿਆਂਵਾਲੀ (ਆਰਜੀ) ਵਜੋਂ ਹੋਈ | ਗਸ਼ਤ ਦੌਰਾਨ ਸੂਚਨਾ ਮਿਲਣ 'ਤੇ ਟੀਮ ਨੇ ਸ਼ੱਕ ਆਧਾਰ 'ਤੇ ਉਸਨੂੰ ਰੋਕਿਆ | ਤਲਾਸ਼ੀ ਦੌਰਾਨ ਉਸ ਦੀ ਜੇਬ 'ਚੋਂ ਪਾਰਦਰਸ਼ੀ ਪੁੜੀ ਵਿੱਚ ਹੈਰੋਇਨ ਮਿਲੀ | ਸਿਟੀ ਥਾਣੇ ਵਿਚ ਐਨਡੀਪੀਐਸ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ |