25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਦਿੱਲੀ ਦੇ ਜਵਾਲਾ ਨਗਰ ਵਿਚ ਇਮਾਰਤ ਡਿੱਗੀ, 5 ਜ਼ਖਮੀ

ਅਜੀਤ ਡੈਸਕ 26-11-2025
ਨਵੀਂ ਦਿੱਲੀ, 25 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਦੇ ਜਵਾਲਾ ਨਗਰ ਵਿਚ ਅੱਜ ਇਕ ਵੱਡੀ ਘਟਨਾ ਵਾਪਰੀ | ਇਥੇ ਇਕ ਇਮਾਰਤ ਦਾ ਇਕ ਹਿੱਸਾ ਢਹਿ ਗਿਆ | ਫਾਇਰ ਵਿਭਾਗ ਅਤੇ ਡੀ.ਡੀ.ਐਮ.ਏ. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ | ਅਚਾਨਕ ਹੋਈ ਇਸ ਘਟਨਾ ਵਿਚ 5 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਵਿਵੇਕ ਵਿਹਾਰ ਦੇ ਜਵਾਲਾ ਨਗਰ ਵਿਚ ਇਕ ਇਮਾਰਤ ਦੇ ਢਹਿ ਜਾਣ ਅਤੇ ਉਸਦੇ ਮਲਬੇ ਹੇਠ ਕੁਝ ਲੋਕਾਂ ਦੇ ਫਸੇ ਹੋਣ ਬਾਰੇ ਦੋ ਕਾਲਾਂ ਆਈਆਂ | ਮੌਕੇ 'ਤੇ ਪਹੁੰਚਣ 'ਤੇ ਪਰਿਵਾਰ ਦਾ ਇਕ ਮੈਂਬਰ ਉਥੇ ਮਿਲਿਆ, ਉਸਨੇ ਦੱਸਿਆ ਕਿ ਉਹ ਆਪਣੇ ਮਕਾਨ ਦੀ ਤੀਜੀ ਮੰਜ਼ਿਲ 'ਤੇ ਇਕ ਹਾਲ ਦਾ ਨਿਰਮਾਣ ਕਰਵਾ ਰਹੇ ਸਨ ਅਤੇ ਅੱਜ ਨਵੀਂ ਬਣੀ ਛੱਤ ਡਿਗ ਗਈ | ਦਿੱਲੀ ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9.50 ਵਜੇ ਇਮਾਰਤ ਢਹਿਣ ਦੀ ਸੂਚਨਾ ਮਿਲਣ ਤੋਂ ਬਾਅਦ 5 ਫਾਇਰ ਇੰਜਣ ਤੁਰੰਤ ਮੌਕੇ 'ਤੇ ਭੇਜੇ ਗਏ | ਅਧਿਕਾਰੀ ਨੇ ਕਿਹਾ ਕਿ 5 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ | ਮਲਬੇ ਹੇਠ ਹੋਰ ਕੋਈ ਫਸਿਆ ਹੈ ਕਿ ਨਹੀਂ, ਇਹ ਪਤਾ ਲਗਾਉਣ ਲਈ ਬਚਾਅ ਕਾਰਜ ਜਾਰੀ ਹਨ |

ਪਿਛਲੀ ਖ਼ਬਰ ਦਿੱਲੀ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਇਆ 'ਸੀਸ ਮਾਰਗ' ਨਗਰ ਕੀਰਤਨ ਅਗਲੀ ਖ਼ਬਰ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਐੱਸ.ਡੀ.ਪੀ.ਪੀ. ਫੂਡਜ਼ ਇੰਡਸਟਰੀਜ਼ ਦਾ ਸਟਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।