25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਦਰਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਐੱਸ.ਡੀ.ਪੀ.ਪੀ. ਫੂਡਜ਼ ਇੰਡਸਟਰੀਜ਼ ਦਾ ਸਟਾਲ

ਅਜੀਤ ਡੈਸਕ 26-11-2025
ਨਵੀਂ ਦਿੱਲੀ, 25 ਨਵੰਬਰ (ਸਿਮਰਦੀਪ ਭਾਟੀਆ)- ਪ੍ਰਗਤੀ ਮੈਦਾਨ ਅੰਤਰ-ਰਾਸ਼ਟਰੀ ਵਪਾਰ ਮੇਲੇ ਦੇ ਹਾਲ ਨੰਬਰ 12ਏ ਵਿਖੇ ਐੱਸ.ਡੀ.ਪੀ.ਪੀ. ਫੂਡਜ਼ ਇੰਡਸਟਰੀਜ਼ ਦਾ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ | ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਪੋਦਾਰ ਨੇ ਦੱਸਿਆ ਕਿ ਮੇਲੇ ਵਿਚ ਸਾਡਾ ਟੀਚਾ ਪੈਸਾ ਕਮਾਉਣਾ ਨਹੀਂ ਸਗੋਂ ਲੋਕਾਂ ਨੂੰ ਆਪਣੀ ਪੂਰੀ ਉਤਪਾਦ ਰੇਂਜ ਦੀ ਜਾਣਕਾਰੀ ਦੇਣਾ ਹੈ | ਸਾਡੀ ਕੰਪਨੀ ਪਾਸ ਹਿੰਗ ਦੀਆਂ ਲਗਭਗ ਇਕ ਹਜ਼ਾਰ ਤੋਂ ਵੱਧ ਕਿਸਮਾਂ ਉਪਲਬਧ ਹਨ | ਸਭ ਤੋਂ ਸ਼ੁੱਧ ਹਿੰਗ ਦੀ ਕੀਮਤ 10 ਗ੍ਰਾਮ ਲਈ 300 ਰੁਪਏ ਹੈ | ਸਾਡਾ ਨਿਰਮਾਣ ਪਲਾਂਟ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਹੈ | ਸਾਡੀ ਹਿੰਗ ਨੂੰ ਭਾਰਤ ਸਰਕਾਰ ਦੁਆਰਾ ਜੀ ਆਈ ਦਰਜਾ ਪ੍ਰਾਪਤ ਹੈ | ਸਾਡੀ ਕੰਪਨੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕਰਦੀ |

ਪਿਛਲੀ ਖ਼ਬਰ ਦਿੱਲੀ ਦੇ ਜਵਾਲਾ ਨਗਰ ਵਿਚ ਇਮਾਰਤ ਡਿੱਗੀ, 5 ਜ਼ਖਮੀ ਅਗਲੀ ਖ਼ਬਰ 26-11-25

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।