11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

'ਆਪ' ਵਲੋਂ ਏਅਰ ਪਿਊਰੀਫਾਇਰ ਮਾਮਲੇ ਨੂੰ ਲੈ ਕੇ ਰੇਖਾ ਗੁਪਤਾ ਸਰਕਾਰ 'ਤੇ ਹਮਲਾ

ਅਜੀਤ ਡੈਸਕ 23-10-2025
ਨਵੀਂ ਦਿੱਲੀ, 22 ਅਕਤੂਬਰ (ਜਗਤਾਰ ਸਿੰਘ)- ਦਿੱਲੀ ਵਿਚ ਵਧਦੇ ਪ੍ਰਦੂਸ਼ਣ ਅਤੇ ਨਵੇਂ ਏਅਰ ਪਿਊਰੀਫਾਇਰ ਦੀ ਖ਼ਰੀਦ ਸਬੰਧੀ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਰੇਖਾ ਗੁਪਤਾ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ ¢ 'ਆਪ' ਨੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਕਿਹਾ ਕਿ ਜ਼ਹਿਰੀਲੀ ਹਵਾ ਨਾਲ ਦਿੱਲੀ ਵਿਚ ਲੋਕਾਂ ਦਾ ਸਾਹ ਘੁੱਟ ਰਿਹਾ ਹੈ ਪਰ ਦਿੱਲੀ ਦੀ ਭਾਜਪਾ ਸਰਕਾਰ ਆਪਣੇ ਮੰਤਰੀਆਂ ਲਈ ਮਹਿੰਗੇ ਏਅਰ ਪਿਊਰੀਫਾਇਰ ਖ਼ਰੀਦ ਰਹੀ ਹੈ | ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ ਕਿ 'ਦਿੱਲੀ ਵਿਚ ਭਾਜਪਾ ਸਰਕਾਰ ਦੀ ਬੇਸ਼ਰਮੀ ਦਾ ਨਵਾਂ ਨਮੂਨਾ' | ਦਰਅਸਲ ਆਪ ਨੇ ਇਸ ਪੋਸਟ 'ਚ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਵਿਚ ਦਿੱਲੀ ਸਕੱਤਰੇਤ ਲਈ 15 ਏਅਰ ਪਿਊਰੀਫਾਇਰ ਖ਼ਰੀਦਣ ਦਾ ਜ਼ਿਕਰ ਹੈ ਤੇ ਇਨ੍ਹਾਂ ਦੀ ਕੁਲ ਕੀਮਤ ਪੰਜ ਲੱਖ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ¢ ਆਮ ਆਦਮੀ ਪਾਰਟੀ ਨੇ ਐਕਸ 'ਤੇ ਲਿਖਿਆ ਕਿ ਜ਼ਹਿਰੀਲੀ ਹਵਾ ਵਿਚ ਘੁੱਟ ਰਿਹਾ ਦਿੱਲੀ ਦੇ ਆਮ ਲੋਕਾਂ ਦਾ ਦਮ ਪਰ ਮੰਤਰੀਆਂ ਦੇ ਲਈ ਮਹਿੰਗੇ ਏਅਰ ਪਿਊਰੀਫਾਇਰ ਖ਼ਰੀਦ ਰਹੀ ਭਾਜਪਾ ਸਰਕਾਰ ¢ ਆਪ ਨੇ ਦਿੱਲੀ ਸਰਕਾਰ 'ਤੇ ਪ੍ਰਬੰਧਨ ਨਾ ਕਰ ਪਾਉਣ ਦਾ ਦੋਸ਼ ਵੀ ਲਾਇਆ ਹੈ ¢ ਉਨ੍ਹਾਂ ਕਿਹਾ ਕਿ ਜਨਤਾ ਨੂੰ ਸਿਰਫ਼ ਖੋਖਲੇ ਵਾਅਦੇ ਹੀ ਮਿਲੇ ਹਨ ਜਦਕਿ ਮੰਤਰੀਆਂ ਲਈ ਮਹਿੰਗੇ ਪਿਊਰੀਫਾਇਰ ਖਰੀਦੇ ਜਾ ਰਹੇ ਹਨ | ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੀਨੀਅਰ ਆਗੂ ਸੌਰਭ ਭਾਰਦਵਾਜ ਨੇ ਦਿੱਲੀ ਸਰਕਾਰ 'ਤੇ ਡੇਟਾ ਲੁਕਾਉਣ ਦਾ ਦੋਸ਼ ਵੀ ਲਾਇਆ ਸੀ ¢
ਪਿਛਲੀ ਖ਼ਬਰ ਭਗਵਾਨ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ ਵਾਲਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ- ਭਰਾਜ ਅਗਲੀ ਖ਼ਬਰ ਛੱਠ ਪੂਜਾ ਨੂੰ ਲੈ ਕੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਐਲਾਨ, ਦਿੱਲੀ 'ਚ ਬਣਨਗੇ ਮਾਡਲ ਛੱਠ ਘਾਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।