13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਸ਼ਵ ਰੈਟੀਨਾ ਦਿਵਸ 'ਤੇ ਰਾਸ਼ਟਰੀ ਸੰਮੇਲਨ ਕਰਵਾਇਆ <br/>

ਅਜੀਤ ਡੈਸਕ 25-09-2025
ਨਵੀਂ ਦਿੱਲੀ, 24 ਸਤੰਬਰ (ਮਿਸਰਦੀਪ ਭਾਟੀਆ)-ਨਵੀਨਤਮ ਦਵਾਈਆਂ ਅਤੇ ਹੱਲ ਵਿਕਸਿਤ ਕਰਨ ਲਈ ਵਚਨਬੱਧ ਇਕ ਗਲੋਬਲ ਬਾਇਓਫਾਰਮਾਸਿਊਟੀਕਲ ਕੰਪਨੀ ਐਲਵੀ ਨੇ ਵਿਸ਼ਵ ਰੈਟੀਨਾ ਦਿਵਸ 'ਤੇ ਇੰਡੀਆ ਹੈਬੀਟੇਟ ਸੈਂਟਰ, ਦਿੱਲੀ ਵਿਖੇ ਇਕ ਰਾਸ਼ਟਰੀ ਸੰਮੇਲਨ ਕਰਵਾਇਆ | ਸੰਮੇਲਨ ਦਾ ਮੁੱਖ ਉਦੇਸ਼ ਡਾਇਬੀਟਿਕ ਲੋਕਾਂ ਵਿਚ ਨਜ਼ਰ ਦੇ ਨੁਕਸਾਨ ਦੇ ਕਾਰਨਾਂ ਵਿਚੋਂ ਇਕ ਡਾਇਬੀਟਿਕ ਮੈਕੂਲਰ ਐਡੀਮਾ (ਡੀ.ਐਮ.ਈ.) 'ਤੇ ਚਾਨਣਾ ਪਾਉਣਾ ਸੀ | ਕਲੀਵਲੈਂਡ ਕਲੀਨਿਕ ਦੀ 2025 ਦੀ ਰਿਪੋਰਟ ਅਨੁਸਾਰ ਲਗਭਗ 14 ਡਾਇਬੀਟਿਕ ਵਿਚੋਂ 1 ਵਿਅਕਤੀ ਨੂੰ ਡੀ.ਐਮ.ਈ. ਹੁੰਦਾ ਹੈ | ਸ਼ੂਗਰ ਦੇ ਕਾਰਨ ਹੋਣ ਵਾਲੀ ਦਿ੍ਸ਼ਟੀ ਦੀ ਹਾਨੀ ਨੂੰ ਡਾਇਬੀਟਿਕ ਮੈਕੂਲਰ ਐਡੀਮਾ ਕਿਹਾ ਜਾਂਦਾ ਹੈ | ਇਸ ਦੇ ਬਾਰੇ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਭਾਰਤ ਵਿਚ ਰੈਟੀਨਾ ਦੀਆਂ ਵਧਦੀਆਂ ਸਮੱਸਿਆਵਾਂ ਦੇ ਬੋਝ ਨੂੰ ਹੱਲ ਕਰਨ ਲਈ ਸਹਿਯੋਗਆਤਮਕ ਦਿ੍ਸ਼ਟੀਕੋਣਾਂ 'ਤੇ ਵਿਚਾਰ ਕਰਨ ਲਈ ਪ੍ਰਸਿੱਧ ਮਾਹਿਰ ਇਕੱਤਰ ਹੋਏ ਹਨ | ਐਲਵੀ ਇੰਡੀਆ ਦੇ ਡਾਇਰੈਕਟਰ ਅਤੇ ਜਨਰਲ ਮੈਨੇਜਰ ਸੁਰੇਸ਼ ਪੱਟਾਥਿਲ ਨੇ ਕਿਹਾ ਹੈ ਕਿ ਐਲਵੀ ਵਿਚ ਮੈਨੂੰ ਮਾਣ ਹੈ ਕਿ ਅਸੀਂ 75 ਸਾਲ ਤੋਂ ਵਿਸ਼ਵ ਵਿਆਪੀ ਅੱਖਾਂ ਦੀ ਦੇਖਭਾਲ ਦੀ ਮੁਹਾਰਤ ਦੇ ਨਾਲ ਭਾਰਤ ਵਿਚ ਡਾਇਬੀਟਿਕ ਮੈਕੂਲਰ ਐਡੀਮਾ (ਡੀ.ਐਮ.ਈ.) ਤੋਂ ਪੀੜਤ 30 ਲੱਖ ਲੋਕਾਂ ਦੇ ਜੀਵਨ ਵਿਚ ਸਾਰਥਕ ਬਦਲਾਅ ਲਿਆ ਰਹੇ ਹਾਂ | ਅਨੁਮਾਨ ਹੈ ਕਿ ਭਾਰਤ ਵਿਚ ਸ਼ੂਗਰ ਦੇ ਮਰੀਜ਼ਾਂ ਦੀ ਸੰਖਿਆ 2045 ਤੱਕ 13.42 ਕਰੋੜ ਤੱਕ ਪਹੁੰਚੇਗੀ ਅਤੇ ਨਾਲ ਹੀ ਨਜ਼ਰ ਦੀ ਹਾਨੀ ਦੀ ਸਮੱਸਿਆ ਵੀ ਵਧਣ ਦੀ ਸੰਭਾਵਨਾ ਹੈ | ਅਸੀਂ ਚਾਹੁੰਦੇ ਹਾਂ ਕਿ ਸਮੱਸਿਆ ਦੀ ਜਲਦੀ ਤੋਂ ਜਲਦੀ ਪਛਾਣ ਹੋਵੇ, ਉੱਨਤ ਇਲਾਜ ਤੱਕ ਪਹੁੰਚ ਹੋਵੇ ਅਤੇ ਨਵੀਨਤਾਕਾਰੀ ਹੱਲ ਅਪਨਾਉਣੇ ਬਹੁਤ ਜ਼ਰੂਰੀ ਹਨ | ਸਾਡਾ ਲਕਸ਼ ਨਜ਼ਰ ਦੀ ਰੱਖਿਆ ਕਰਨਾ ਹੈ ਅਤੇ ਇਕ ਅਜਿਹੇ ਭਵਿੱਖ ਲਈ ਰਾਹ ਪੱਧਰਾ ਕਰਨਾ, ਜਿੱਥੇ ਅੰਨ੍ਹਾਪਣ ਰਹੇ ਹੀ ਨਾ |

ਪਿਛਲੀ ਖ਼ਬਰ ਇੰਦਰਪ੍ਰਸਥ ਯੂਨੀਵਰਸਿਟੀ ਵਿਚ ਫ਼ਿਲਮ ਨਿਰਮਾਣ ਦੀ ਪੜ੍ਹਾਈ ਸ਼ੁਰੂ <br/> ਅਗਲੀ ਖ਼ਬਰ ਦਿੱਲੀ ਕਮੇਟੀ ਪ੍ਰਧਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ -ਪੀਤਮਪੁਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।