11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਐਸੋਸੀਏਟ ਪ੍ਰੋਫੈਸਰ ਡਾ. ਹਰਵਿੰਦਰ ਕੌਰ ਜੀ.ਐਨ.ਸੀ. ਸਿਰਸਾ ਤੋਂ ਹੋਏ ਸੇਵਾਮੁਕਤ <br/>

ਅਜੀਤ ਡੈਸਕ 01-06-2025
ਸਿਰਸਾ, 31 ਮਈ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਨੈਸ਼ਨਲ ਕਾਲਜ ਸਿਰਸਾ ਦੇ ਪੰਜਾਬੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਹਰਵਿੰਦਰ ਕੌਰ ਹਰਿਆਣਾ ਦੇ ਉੱਚ ਸਿੱਖਿਆ ਵਿਭਾਗ ਦੇ ਕਾਲਜ ਕੇਡਰ 'ਚ ਲਗਭਗ ਸਾਢੇ 31 ਸਾਲ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਅੱਜ ਸੇਵਾ ਸੇਵਾ ਮੁਕਤ ਹੋਏ ਹਨ | ਉਹਨਾਂ ਦੀ ਸੇਵਾਮੁਕਤੀ 'ਤੇ ਕਾਲਜ ਪਿ੍ੰਸੀਪਲ ਅਤੇ ਸਟਾਫ ਵਲੋਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ | ਸਿਰਸਾ ਜ਼ਿਲ੍ਹੇ ਦੇ ਪਿੰਡ ਅੰਮਿ੍ਤਸਰ ਕਲਾਂ 'ਚ 12 ਮਈ 1967 ਨੂੰ ਜਨਮੀ ਹਰਵਿੰਦਰ ਕੌਰ ਨੇ ਆਪਣੇ ਪਿੰਡ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਜਮਾਤ ਅਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸਮਿ੍ਤੀ ਵਿਦਿਆਲਿਆ ਤੋਂ ਦਸਵੀਂ ਜਮਾਤ ਪਾਸ ਕੀਤੀ ਅਤੇ ਫਿਰ 1988 'ਚ ਸੀ.ਐਮ.ਕੇ. ਨੈਸ਼ਨਲ ਕਾਲਜ ਸਿਰਸਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ | ਇਸ ਤੋਂ ਬਾਅਦ ਹਰਵਿੰਦਰ ਕੌਰ ਨੇ 1990 'ਚ ਐਮ.ਏ. ਅਤੇ 1992 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ ਐਮਫਿਲ ਦੀ ਡਿਗਰੀ ਪ੍ਰਾਪਤ ਕੀਤੀ | ਆਪਣੀ ਐਮ.ਫਿਲ ਦੌਰਾਨ ਉਨ੍ਹਾਂ ਨੇ 'ਸੰਤ ਰਾਮ ਉਦਾਸੀ ਦੀ ਕਵਿਤਾ ਦਾ ਆਤਮਕਿ੍ਤਿਕ ਅਧਿਆਇਨ' ਵਿਸ਼ੇ 'ਤੇ ਆਪਣਾ ਖੋਜ-ਪ੍ਰਬੰਧ ਪੇਸ਼ ਕੀਤਾ ਅਤੇ ਆਪਣੀ ਐਮ.ਫਿਲ ਦੀ ਡਿਗਰੀ ਵਿੱਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ | ਐਮ.ਫਿਲ ਤੋਂ ਬਾਅਦ ਉਨ੍ਹਾਂ ਨੇ ਉਸੇ ਵਿਭਾਗ ਵਿੱਚ ਯੂਨੀਵਰਸਿਟੀ ਰਿਸਰਚ ਸਕਾਲਰ ਵਜੋਂ ਪੀ.ਐਚ.ਡੀ. ਲਈ ਆਪਣੇ ਆਪ ਨੂੰ ਰਜਿਸਟਰ ਕਰਵਾਇਆ, ਪਰ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਉਚ ਸਿੱਖਿਆ ਵਿਭਾਗ ਹਰਿਆਣਾ ਦੇ ਕਾਲਜ ਕੇਡਰ 'ਚ ਪੰਜਾਬੀ ਲੈਕਚਰਾਰ ਵਜੋਂ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ 14 ਦਸੰਬਰ 1993 ਨੂੰ ਇੰਦਰਾ ਗਾਂਧੀ ਸਰਕਾਰੀ ਕਾਲਜ ਟੋਹਾਣਾ ਵਿੱਚ ਚਾਰਜ ਸੰਭਾਲਿਆ | ਟੋਹਾਣਾ ਤੋਂ ਤਬਾਦਲੇ ਤੋਂ ਬਾਅਦ ਹਰਵਿੰਦਰ ਕੌਰ ਨੇ 11 ਜੁਲਾਈ 1994 ਨੂੰ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਵਿੱਚ ਚਾਰਜ ਸੰਭਾਲਿਆ ਅਤੇ ਆਪਣੀ ਸੇਵਾਮੁਕਤੀ ਤੱਕ ਇਸ ਕਾਲਜ ਵਿੱਚ ਸੇਵਾ ਨਿਭਾਈ | ਡਾ. ਹਰਵਿੰਦਰ ਕੌਰ ਨੇ ਲੰਬੇ ਸਮੇਂ ਤੱਕ ਸਰਕਾਰੀ ਨੈਸ਼ਨਲ ਕਾਲਜ ਸਿਰਸਾ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਦੇ ਫਰਜ਼ ਵੀ ਨਿਭਾਏ | ਡਾ. ਹਰਵਿੰਦਰ ਕੌਰ ਦੀ ਸੇਵਾਮੁਕਤੀ ਦੇ ਮੌਕੇ 'ਤੇ ਸਰਕਾਰੀ ਨੈਸ਼ਨਲ ਕਾਲਜ, ਸਿਰਸਾ ਦੇ ਪਿ੍ੰਸੀਪਲ ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਸੁਰੇਂਦਰ ਕੁਮਾਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਸਿੰਘ ਨੇ ਸਮੁੱਚੇ ਕਾਲਜ ਪਰਿਵਾਰ ਸਮੇਤ ਉਨ੍ਹਾਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਖੇਤੀਬਾੜੀ ਮੰਤਰੀ ਨੇ ਭਾਜਪਾ ਜ਼ਿਲ੍ਹਾ ਦਫ਼ਤਰ ਯਮੁਨਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ <br/> ਅਗਲੀ ਖ਼ਬਰ ਬੇਸਹਾਰਾ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਨਾਲਸਾ ਦਾ ਸਾਥੀ ਸਰਵੇਖਣ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।