11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੇਸਹਾਰਾ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਨਾਲਸਾ ਦਾ ਸਾਥੀ ਸਰਵੇਖਣ ਸ਼ੁਰੂ

ਅਜੀਤ ਡੈਸਕ 01-06-2025
ਯਮੁਨਾਨਗਰ, 31 ਮਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ-ਕਮ-ਸੀ. ਜੇ. ਐਮ. ਸੁਮਿਤਰਾ ਕਾਦੀਆਂ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 39 (ਈ) ਅਤੇ 39 (ਐਫ) ਦੀ ਪਾਲਣਾ ਹਿੱਤ ਅਤੇ ਸਾਰੇ ਬੇਸਹਾਰਾ ਬੱਚਿਆਂ ਲਈ ਨਿਆਂ ਦੇ ਮੂਲ ਸਿਧਾਂਤ ਨੂੰ ਸਾਕਾਰ ਕਰਨ ਲਈ ਨਾਲਸਾ 'ਚ ਆਧਾਰ ਅਤੇ ਐਕਸੈਸ ਟੂ ਟ੍ਰੈਕਿੰਗ ਅਤੇ ਸੰਪੂਰਨ ਸਮਾਵੇਸ਼ ਮੁਹਿੰਮ ਲਈ ਸਾਥੀ ਸਰਵੇਖਣ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਰਾਜ ਦੀਆਂ ਸਾਰੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਭਾਈਵਾਲ ਇਕਾਈਆਂ ਬਣਾਉਣ ਲਈ ਅਧਿਕਾਰਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ 4 ਪੜਾਵਾਂ 'ਚ ਵੰਡਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਹਿਲਾਂ ਬੇਸਹਾਰਾ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ, ਉਪਰੰਤ ਉਨ੍ਹਾਂ ਲਈ ਆਧਾਰ ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਾਣਯੋਗ ਆਰ. ਸੀ. ਡਿਮਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ/ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜ਼ਿਲ੍ਹਾ ਯਮੁਨਾਨਗਰ 'ਚ ਇਕ ਭਾਈਵਾਲ ਇਕਾਈ ਬਣਾਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਆਰ. ਸੀ. ਡਿਮਰੀ ਦੀ ਅਗਵਾਈ ਹੇਠ ਪੀਅਰ ਯੂਨਿਟ ਮੈਂਬਰਾਂ ਲਈ ਏ. ਡੀ. ਆਰ. ਸੈਂਟਰ ਯਮੁਨਾਨਗਰ ਵਿਖੇ ਇਕ ਓਰੀਐਂਟੇਸ਼ਨ ਸੈਸ਼ਨ ਕਰਵਾਇਆ ਗਿਆ ਸੀ, ਜਿਸ ਦੌਰਾਨ ਸਾਥੀ ਯੂਨਿਟ ਦੇ ਮੈਂਬਰਾਂ ਨੂੰ ਨਾਲਸਾ ਦੇ ਸਾਥੀ ਮੁਹਿੰਮ ਦੇ ਉਦੇਸ਼ ਅਤੇ ਕਾਰਜਸ਼ੀਲਤਾ ਬਾਰੇ ਜਾਣੂ ਕਰਵਾਇਆ ਗਿਆ ਸੀ | ਇਸ ਤੋਂ ਇਲਾਵਾ ਸੈਸ਼ਨ ਦੌਰਾਨ ਮੁਹਿੰਮ ਨੂੰ ਸਫਲ ਬਣਾਉਣ ਲਈ ਮੌਜੂਦ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਸੀ |

ਪਿਛਲੀ ਖ਼ਬਰ ਐਸੋਸੀਏਟ ਪ੍ਰੋਫੈਸਰ ਡਾ. ਹਰਵਿੰਦਰ ਕੌਰ ਜੀ.ਐਨ.ਸੀ. ਸਿਰਸਾ ਤੋਂ ਹੋਏ ਸੇਵਾਮੁਕਤ <br/> ਅਗਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ, ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।