10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ, 60 ਸਾਲਾ ਔਰਤ ਨੇ ਤੋੜਿਆ ਦਮ

ਅਜੀਤ ਡੈਸਕ 01-06-2025
ਨਵੀਂ ਦਿੱਲੀ, 31 ਮਈ (ਮਿਸਰਦੀਪ ਭਾਟੀਆ)-ਦਿੱਲੀ ਸਮੇਤ ਦੇਸ਼ ਭਰ ਵਿਚ ਕੋਰੋਨਾ ਵਾਇਰਸ ਇਕ ਵਾਰ ਫਿਰ ਪੈਰ ਪਸਾਰ ਰਿਹਾ ਹੈ | 2020 ਤੋਂ ਲੈ ਕੇ 2022 ਤੱਕ ਦਹਿਸ਼ਤ ਪੈਦਾ ਕਰਨ ਵਾਲੇ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਦੇਸ਼ ਵਿਚ ਵਧਣ ਲੱਗੇ ਹਨ | ਦਿੱਲੀ ਵਿਚ ਇਸ ਵਾਇਰਸ ਕਾਰਨ ਪਹਿਲੀ ਮੌਤ ਵੀ ਦਰਜ ਕੀਤੀ ਗਈ ਹੈ | 60 ਸਾਲਾ ਔਰਤ, ਜੋ ਕੁੱਝ ਸਮਾਂ ਪਹਿਲਾਂ ਕੋਵਿਡ ਪਾਜ਼ੀਟਿਵ ਪਾਈ ਗਈ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਮਹਿਲਾ ਨੂੰ ਲੈਪਰੋਟੋਮੀ ਤੋਂ ਬਾਅਦ ਗੰਭੀਰ ਅੰਤੜੀਆਂ ਦੀ ਰੁਕਾਵਟ ਦੀ ਸ਼ਿਕਾਇਤ ਸੀ | ਉਸ ਦਾ ਕੋਵਿਡ-19 ਟੈਸਟ ਵੀ ਪਾਜ਼ੀਟਿਵ ਆਇਆ ਸੀ | ਇਸ ਦੇ ਨਾਲ ਹੀ ਦਿੱਲੀ ਵਿਚ ਕੋਰੋਨਾ ਦੇ ਕੁੱਲ ਐਕਟਿਵ ਮਾਮਲੇ ਵਧ ਕੇ 294 ਹੋ ਗਏ ਹਨ | ਇਸ ਦੇ ਨਾਲ ਹੀ ਅੱਜ ਤੱਕ ਦੇਸ਼ ਭਰ ਵਿਚ 2710 ਐਕਟਿਵ ਕੇਸ ਦਰਜ ਕੀਤੇ ਗਏ ਹਨ | ਇਹ ਅੰਕੜੇ ਕੇਂਦਰੀ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਗਏ ਹਨ | ਸਭ ਤੋਂ ਵੱਧ ਮਾਮਲੇ ਕੇਰਲ ਵਿਚ ਸਾਹਮਣੇ ਆਏ ਹਨ | ਜਿੱਥੇ ਸਰਗਰਮ ਮਾਮਲਿਆਂ ਦੀ ਗਿਣਤੀ 1147 ਤੱਕ ਪਹੁੰਚ ਗਈ ਹੈ | ਦਿੱਲੀ ਦੇ ਨਾਲ-ਨਾਲ ਐਨ.ਸੀ.ਆਰ. ਵਿਚ ਵੀ ਕੋਰੋਨਾ ਦੇ ਮਾਮਲੇ ਵਧਦੇ ਦਿਖਾਈ ਦੇ ਰਹੇ ਹਨ | 30 ਮਈ ਤੱਕ ਦੇ ਅੰਕੜਿਆਂ ਅਨੁਸਾਰ ਐਕਟਿਵ ਮਰੀਜ਼ਾਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ | ਸਿਹਤ ਵਿਭਾਗਾਂ ਨੇ ਇਨ੍ਹਾਂ ਸਾਰੇ ਮਰੀਜ਼ਾਂ ਨੰੂ ਘਰੇਲੂ ਇਕਾਂਤਵਾਸ ਵਿਚ ਰੱਖਣ ਦੇ ਨਿਰਦੇਸ਼ ਦਿੱਤੇ ਹਨ | ਮਰੀਜ਼ਾਂ ਦੀ ਹਾਲਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ | ਏਮਜ਼ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਜੋ ਸਾਹਮਣੇ ਆਇਆ ਹੈ-ਜੇ.ਐਨ.-1, ਇਹ ਸਭ ਤੋਂ ਜ਼ਿਆਦਾ ਫੈਲ ਰਿਹਾ ਹੈ | ਘਬਰਾਉਣ ਦੀ ਕੋਈ ਗੱਲ ਨਹੀਂ | ਗਾਜ਼ੀਆਬਾਦ ਵਿਚ ਕੋਰੋਨਾ ਦੇ ਪੰਜ ਨਵੇਂ ਮਾਮਲੇ ਮਿਲੇ ਹਨ ਜਿਸ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ 19 ਹੋ ਗਈ ਹੈ | ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਸਰਕਾਰ ਦੇ ਧਿਆਨ ਵਿਚ ਹਨ | ਹਸਪਤਾਲਾਂ ਵਿਚ ਪੂਰੇ ਪ੍ਰਬੰਧ ਹਨ | ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ | ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਘਬਰਾਉਣ ਦੀ ਕੋਈ ਲੋੜ ਨਹੀਂ ਹੈ |
ਪਿਛਲੀ ਖ਼ਬਰ ਜਸਵਿੰਦਰ ਸਿੰਘ ਹਿਸਟੋਰੀਅਨ ਦਾ ਦਿਹਾਂਤ ਅਗਲੀ ਖ਼ਬਰ ਗਾਜ਼ੀਆਬਾਦ ਵਿਚ ਏ.ਸੀ. ਫਟਿਆ, ਕੰਪਲੈਕਸ ਵਿਚ ਗੈਸ ਭਰਦੇ ਸਮੇਂ ਹੋਇਆ ਹਾਦਸਾ, ਇਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।