18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਉੱਘੇ ਸ਼ਾਇਰ ਦੇਵ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

ਅਜੀਤ ਡੈਸਕ 09-12-2025
ਲੰਡਨ, 8 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਘੇ ਸ਼ਾਇਰ ਦੇਵ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ | ਉਹ 78 ਵਰਿ੍ਹਆਂ ਦੇ ਸਨ | ਦੇਵ ਦਾ ਜਨਮ 1947 ਵਿਚ ਜਗਰਾਉਂ, ਪੰਜਾਬ ਵਿਚ ਹੋਇਆ ਅਤੇ 5 ਸਾਲ ਦੀ ਉਮਰ ਵਿਚ ਨੈਰੋਬੀ ਚਲਾ ਗਿਆ, ਜਿੱਥੇ ਉਸਦੇ ਪਿਤਾ ਬਿ੍ਟਿਸ਼ ਰੇਲਵੇ ਲਈ ਕੰਮ ਕਰਦੇ ਸਨ | ਉਹ 1964 ਵਿਚ ਭਾਰਤ ਵਾਪਸ ਆਏ ਅਤੇ 1969 ਵਿਚ ਆਪਣਾ ਪਹਿਲਾ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕੀਤਾ | 1979 ਵਿਚ ਉਹ ਮੁੜ ਸਵਿਟਜ਼ਰਲੈਂਡ ਚਲੇ ਗਏ ਅਤੇ ਯੂਰਪ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹੇ | ਉਹ ਵਰਤਮਾਨ ਵਿਚ ਬਰਨ ਦੇ ਰੂਬੀਜੇਨ ਵਿਚ ਰਹਿ ਰਹੇ ਸਨ | ਉਨ੍ਹਾਂ ਕਈ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਅਤੇ ਉਨ੍ਹਾਂ ਨੂੰ ਸ਼੍ਰੋਮਣੀ ਪ੍ਰਵਾਸੀ ਪੰਜਾਬੀ ਸਾਹਿਤਕਾਰ 1992 ਅਤੇ ਉਸਦੇ ਪੰਜਾਬੀ ਕਾਵਿ ਸੰਗ੍ਰਹਿ ਸ਼ਬਦਾਂਤ-2001 ਲਈ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ | ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ. ਵਲੋਂ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਅਜ਼ੀਮ ਸ਼ੇਖਰ, ਯਸ਼ ਸਾਥੀ, ਮਨਜੀਤ ਕੌਰ ਪੱਡਾ, ਗੁਰਨਾਮ ਸਿੰਘ ਗਰੇਵਾਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਦੱਸਿਆ ਹੈ |

ਪਿਛਲੀ ਖ਼ਬਰ ਇੰਡੀਗੋ ਸੰਕਟ ਨੇ ਖਿਡਾਰੀਆਂ ਦੇ ਪਰਿਵਾਰਾਂ ਅਤੇ ਪ੍ਰਸੰਸਕਾਂ ਲਈ ਯਾਤਰਾ ਯੋਜਨਾਵਾਂ ਨੂੰ ਵਿਗਾੜਿਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਲਈ ਟਰੱਕ ਤੇ ਸੰਮਤੀ ਲਈ ਚੋਣ ਨਿਸ਼ਾਨ ਟਾਰਚ 'ਤੇ ਮੋਹਰ ਲਗਾਈਏ-ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।