17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਰੇਲ ਗੱਡੀ ਵਿਚ ਸੁੱਤੇ ਪਏ ਯਾਤਰੀ ਨੂੰ ਲਾਈ ਅੱਗ, ਵਿਦਿਆਰਥੀ ਗਿ੍ਫ਼ਤਾਰ <br/>

ਅਜੀਤ ਡੈਸਕ 09-12-2025
ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ)-ਨਿਊਯਾਰਕ ਵਿਚ ਇੱਕ ਰੇਲ ਗੱਡੀ ਵਿਚ ਸੁੱਤੇ ਪਏ ਇਕ ਬਜ਼ੁਰਗ ਯਾਤਰੀ ਨੂੰ ਅੱਗ ਲਗਾ ਦਿੱਤੀ | ਇਸ ਘਟਨਾ ਵਿਚ ਯਾਤਰੀ ਬੁਰੀ ਤਰ੍ਹਾਂ ਝੁਲਸ ਗਿਆ ਤੇ ਉਸ ਦੀ ਹਾਲਤ ਗੰਭੀਰ ਹੈ | ਪੁਲਿਸ ਨੇ ਇਕ ਹਾਈ ਸਕੂਲ ਦੇ ਸੀਨੀਅਰ 18 ਸਾਲਾ ਵਿਦਿਆਰਥੀ ਹਿਰਾਮ ਕੇਰੀਰੋ ਨੂੰ ਗਿ੍ਫਤਾਰ ਕੀਤਾ ਹੈ | ਉਸ ਵਿਰੁੱਧ ਅਗਜਨੀ ਦੇ ਸੰਘੀ ਦੋਸ਼ ਲਾਏ ਗਏ ਹਨ | ਨਿਆਂ ਵਿਭਾਗ ਨੇ ਕਿਹਾ ਹੈ ਕਿ ਹਿਰਾਮ ਕੇਰੀਰੋ ਨੇ ਇੱਕ ਕਾਗਜ਼ ਦੇ ਟੁੱਕੜੇ ਨੂੰ ਅੱਗ ਲਾ ਕੇ ਸੁੱਤੇ ਪਏ ਯਾਤਰੀ ਦੇ ਨੇੜੇ ਸੁੱਟ ਦਿੱਤਾ | ਅੱਗ ਲੱਗਣ ਉਪਰੰਤ ਯਾਤਰੀ ਬਾਹਰ ਨੂੰ ਭੱਜਾ ਤੇ 42ਵੀਂ ਸਟਰੀਟ-ਟਾਇਮ ਸਕੁਏਅਰ ਪਲੇਟਫਾਰਮ ਉਪਰ ਡਿੱਗ ਗਿਆ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਈ | ਪੀੜਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ |

ਪਿਛਲੀ ਖ਼ਬਰ ਕਤਲ ਦੇ ਦੋਸ਼ 'ਚ ਪੰਜਾਬੀ ਦੋਸ਼ੀ ਕਰਾਰ <br/> ਅਗਲੀ ਖ਼ਬਰ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਕਾਰ ਪਹਿਲਾ ਟੀ-20 ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।