22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਰਤਾਨੀਆ ਦੀ ਸੰਸਦ ਵਿਚ ਜੱਗੀ ਜੌਹਲ ਦੀ ਰਿਹਾਈ ਦਾ ਮਾਮਲਾ ਉੱਠਿਆ <br/>

ਅਜੀਤ ਡੈਸਕ 05-12-2025
ਲੰਡਨ, 4 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਵਿਚ ਨਜ਼ਰਬੰਦ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਨੂੰ ਲੈ ਕੇ ਅੱਜ ਬਰਤਾਨੀਆਂ ਦੀ ਸੰਸਦ ਵਿਚ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੇ ਚੇਅਰਮੈਨ ਐਮ.ਪੀ. ਜਸਬੀਰ ਸਿੰਘ ਜਸ ਅਠਵਾਲ ਨੇ ਸਵਾਲ ਉਠਾਇਆ | ਉਨ੍ਹਾਂ ਸੰਸਦ ਵਿਚ ਕਿਹਾ ਕਿ ਕਿਸੇ ਵੀ ਸਰਕਾਰ ਦਾ ਪਹਿਲਾ ਫਰਜ਼ ਆਪਣੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ | ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਆਨ ਆਰਬਿਟਰੇਰੀ ਡਿਟੈਂਸ਼ਨ ਨੇ ਇਹ ਸਿੱਟਾ ਕੱਢਿਆ ਹੈ ਕਿ ਜਗਤਾਰ ਸਿੰਘ ਜੌਹਲ ਦੀ ਨਜ਼ਰਬੰਦੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੀ ਹੈ | ਮੈਂ ਸਦਨ ਦੇ ਨੇਤਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਵਿਦੇਸ਼ ਮੰਤਰੀ 'ਤੇ ਤੁਰੰਤ ਦਬਾਅ ਪਾਉਣ ਕਿ ਉਹ ਸਦਨ ਨੂੰ ਸੂਚਿਤ ਕਰਨ ਕਿ ਬਿ੍ਟਿਸ਼ ਨਾਗਰਿਕ ਜਗਤਾਰ ਜੌਹਲ ਦੀ ਰਿਹਾਈ 'ਤੇ ਸਰਕਾਰ ਵਲੋਂ ਕੀ ਯਤਨ ਕੀਤੇ ਗਏ ਹਨ | ਜਿਸ ਦੇ ਜਵਾਬ ਵਿਚ ਸਦਨ ਦੇ ਨੇਤਾ ਸਰ ਐਲਨ ਕੈਂਪਬੈਲ ਨੇ ਕਿਹਾ ਕਿ ਮੈਂ ਇਹ ਮਾਮਲਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿਚ ਲਿਆਵਾਂਗਾ |

ਪਿਛਲੀ ਖ਼ਬਰ ਪੰਜਾਬ 'ਚ ਮਨੁੱਖੀ ਤਸਕਰੀ ਦੇ ਮਾਮਲੇ ਸਭ ਤੋਂ ਵੱਧ-ਜੈਸ਼ੰਕਰ ਅਗਲੀ ਖ਼ਬਰ ਰਾਜਸਥਾਨ ਦੇ ਬੀਕਾਨੇਰ ਵਿਚ ਕਲਾਕਾਰਾ ਮਿੱਠੂ ਮਹਿਰਾ ਪਿੱਪਲ ਦੇ ਪੱਤੇ 'ਤੇ ਆਪਣੇ ਵਲੋਂ ਬਣਾਈ ਗਈ ਰੂਸੀ ਰਾਸ਼ਟਰਪਤੀ ਵਲਾਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।