01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ, ਕੈਲਗਰੀ ਵਲੋਂ ਦੂਜੀ ਬ੍ਰਾਂਚ ਦੀ ਉਸਾਰੀ ਤੋਂ ਪਹਿਲਾਂ ਕੀਤੀ ਅਰਦਾਸ <br/>

ਅਜੀਤ ਡੈਸਕ 24-09-2025
ਕੈਲਗਰੀ, 23 ਸਤੰਬਰ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵੱਲੋਂ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਕੋਰਨਸਟੋਨ 'ਚ ਦੂਸਰੀ ਬਰਾਂਚ ਬਣਾਉਣ ਦੀ ਸ਼ੁਰੂਆਤ ਕੀਤੀ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਧਰਮੀ ਫੌਜੀ ਨੇ ਸਾਥੀਆ ਸਮੇਤ ਅਰਦਾਸ ਕਰਕੇ ਸੰਗਤਾਂ ਦੀ ਹਾਜ਼ਰੀ 'ਚ ਗੁਰਦੁਆਰਾ ਸਾਹਿਬ ਦੇ ਨਾਮ ਵਾਲਾ ਬੋਰਡ ਲਗਾਇਆ ਗਿਆ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬਲਜਿੰਦਰ ਸਿੰਘ ਗਿੱਲ, ਭਾਈ ਗੁਰਜੀਤ ਸਿੰਘ ਸਿੱਧੂ ਚੇਅਰਮੈਨ, ਭਾਈ ਰਵਿੰਦਰ ਸਿੰਘ ਤੱਬੜ ਤੇ ਭਾਈ ਗੁਰਮੇਜ ਸਿੰਘ ਚੀਮਾ ਨੇ ਆਈਆ ਸੰਗਤਾਂ ਦਾ ਧੰਨਵਾਦ ਕਰਦਿਆਂ ਇਸ ਉਸਾਰੀ ਜਾਣ ਵਾਲੀ ਇਮਾਰਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਇਸ ਸਮੇਂ ਭਾਈ ਬਲਜਿੰਦਰ ਸਿੰਘ ਗਿੱਲ ਤੇ ਭਾਈ ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਨਵੇਂ ਬਣਾਏ ਦਾ ਰਹੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਸਾਢੇ ਗਿਆਰਾਂ ਏਕੜ ਜ਼ਮੀਨ ਖਰੀਦੀ ਗਈ ਅਤੇ ਜਿਸ ਦੀ ਕੀਮਤ 14 ਮਿਲੀਅਨ ਡਾਲਰ ਹੈ | ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਤੇ ਤਕਰੀਬਨ 40 ਤੋ 45 ਮਿਲੀਅਨ ਡਾਲਰ ਖਰਚ ਆਵੇਗਾ | ਜਿਸ ਦੀ ਸਾਰੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਬਹੁਤ ਜਲਦੀ ਹੀ ਸੰਗਤਾਂ ਦੇ ਸਹਿਯੋਗ ਨਾਲ ਉਸਾਰੀ ਸੁਰੂ ਹੋ ਜਾਵੇਗੀ | ਉਨਾਂ ਪਹਿਲੇ ਗੁਰਦੁਆਰਾ ਸਾਹਿਬ ਦੇ ਬਾਰੇ ਗਲਤ ਅਫਵਾਹਾਂ ਬਾਰੇ ਪ੍ਰਚਾਰ ਕਰ ਰਹੇ ਲੋਕਾਂ ਦੀਆਂ ਗੱਲਾਂ ਦਾ ਖੰਡਨ ਵੀ ਕੀਤਾ | ਉਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਅਤੇ ਖਾਲਸਾ ਸਕੂਲ ਤੇ ਕੋਈ ਵੀ ਲੋਨ ਨਹੀ ਹੈ | ਜੋ ਲੋਕ ਇਸ ਬਾਰੇ ਗਲਤ ਪ੍ਰਚਾਰ ਕਰ ਰਹੇ ਹਨ ਸਾਨੂੰ ਉਨਾਂ ਕੋਲੋ ਬਚਨ ਦੀ ਲੋੜ ਹੈ | ਇਸ ਸਮੇਂ ਜਰਨੈਲ ਸਿੰਘ ਖਹਿਰਾ ਹੁਰਾਂ ਆਪਣੇ ਸਾਥੀਆ ਸਮੇਤ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਇਸ ਉਪਰਾਲੇ ਦੀ ਸ਼ਾਲਾਘਾ ਕਰਦਿਆ ਵਧਾਈ ਦਿੱਤੀ |

ਪਿਛਲੀ ਖ਼ਬਰ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ 'ਸਫ਼ਰ ਏ ਸ਼ਹਾਦਤ' ਸਮਾਗਮ ਕਰਵਾਇਆ <br/> ਅਗਲੀ ਖ਼ਬਰ ਐਡੀਲੇਡ ਸੰਗਤ ਸੰਸਥਾ ਵੱਲੋਂ ਸਿਟੀ-ਬੇ 2025 'ਚ ਫÏਜਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।