19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਓ ਕੁਝ ਜਾਣੀਏ

ਅਜੀਤ ਡੈਸਕ 06-12-2025

ਕੁਝ ਤਾਰੇ ਹੋਰ ਤਾਰਿਆਂ ਨਾਲੋਂ ਵੱਧ ਕਿਉਂ ਚਮਕਦੇ ਹਨ?
ਤਾਰਿਆਂ ਦਾ ਚਮਕੀਲਾਪਨ ਤੇ ਉਨ੍ਹਾਂ ਦਾ ਰੰਗ ਉਨ੍ਹਾਂ ਦੇ ਤਾਪਮਾਨ 'ਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਲੋਹੇ ਨੂੰ ਗਰਮ ਕਰੀਏ ਤਾਂ ਵੱਧ ਤਾਪਮਾਨ ਤੇ ਇਹ ਲਾਲ ਹੋ ਜਾਂਦਾ ਹੈ ਅਤੇ ਇਸ ਤੋਂ ਜ਼ਿਆਦਾ ਤਾਪਮਾਨ 'ਤੇ ਇਹ ਪੀਲਾ ਹੋ ਜਾਂਦਾ ਹੈ। ਇਸ ਤੋਂ ਬਾਅਦ ਹਰੇ, ਸਫੈਦ ਤੇ ਨੀਲੇ ਰੰਗ ਵਿਚ ਤਬਦੀਲ ਹੋ ਜਾਂਦੇ ਹਨ। ਨੀਲੇ ਤਾਰਿਆਂ ਦਾ ਉਪਰਲਾ ਤਾਪਮਾਨ 27750 ਡਿਗਰੀ ਸੈਲਸੀਅਸ ਹੁੰਦਾ ਹੈ। ਸੂਰਜ ਇਕ ਪੀਲਾ ਤਾਰਾ ਹੈ ਅਤੇ ਇਸ ਤਰ੍ਹਾਂ ਨੀਲੇ ਤਾਰਿਆਂ ਨਾਲੋਂ ਜ਼ਿਆਦਾ ਇਸ ਦਾ ਉਪਰਲਾ ਤਾਪਮਾਨ ਲਗਭਗ 6000 ਡਿਗਰੀ ਸੈਲਸੀਅਸ ਹੈ। ਲਾਲ ਰੰਗ ਦੇ ਤਾਰੇ ਠੰਢੇ ਅਤੇ ਘੱਟ ਚਮਕੀਲੇ ਹੁੰਦੇ ਹਨ।
ਸੰਸਾਰ ਵਿਚ ਸਭ ਤੋਂ ਠੰਢੀ ਥਾਂ ਕਿੱਥੇ ਹੈ?
ਸੰਸਾਰ ਵਿਚ ਸਭ ਤੋਂ ਠੰਢਾ ਪ੍ਰਦੇਸ਼ ਅੰਟਾਰਕਟਿਕਾ ਹੈ। ਇਹ ਇਕ ਮਹਾਂਦੀਪ ਹੈ, ਜਿਸ ਨੇ ਕਿ ਦੱਖਣੀ ਧਰੂਵ ਨੂੰ ਘੇਰਿਆ ਹੋਇਆ ਹੈ ਅਤੇ ਉਥੇ ਲਗਭਗ ਦੋ ਕਿਲੋਮੀਟਰ ਮੋਟੀ ਬਰਫ਼ ਦੀ ਤੈਅ ਜੰਮੀ ਰਹਿੰਦੀ ਹੈ। ਇਥੋਂ ਦਾ ਤਾਪਮਾਨ ਜਮਾਅ ਪੁਆਇੰਟ ਤੋਂ ਕਦੀ ਵਧਦਾ ਹੀ ਨਹੀਂ।
ਨਦੀ ਨਾਲੋਂ ਸਮੁੰਦਰ ਵਿਚ ਤੈਰਨਾ ਕਿਉਂ ਆਸਾਨ ਹੈ?
ਨਦੀ ਨਾਲੋਂ ਸਮੁੰਦਰ ਵਿਚ ਤੈਰਨਾ ਇਸ ਲਈ ਆਸਾਨ ਹੈ, ਕਿਉਂਕਿ ਸਮੁੰਦਰ ਦੇ ਪਾਣੀ ਨਾਲੋਂ ਨਦੀ ਦੇ ਪਾਣੀ ਦੀ ਘਣਤਾ ਘੱਟ ਹੁੰਦੀ ਹੈ, ਜਿਸ ਕਾਰਨ ਉਸ ਵਿਚ ਜ਼ਿਆਦਾ ਉਛਾਲ ਨਾ ਹੋਣ ਕਾਰਨ ਜ਼ਿਆਦਾ ਕੋਸ਼ਿਸ਼ ਕਰਨੀ ਪੈਂਦੀ ਹੈ, ਜਦਕਿ ਸਮੁੰਦਰੀ ਪਾਣੀ ਵਿਚ ਨਮਕ ਹੋਣ ਦੇ ਕਾਰਨ ਘਣਤਾ ਉਛਾਲ ਵਧੇਰੇ ਹੋਣ ਕਾਰਨ ਤੈਰਨ ਵਿਚ ਮਦਦ ਮਿਲਦੀ ਹੈ।

-ਪਿੰਡ ਅਤੇ ਡਾਕ. ਝਬੇਲਵਾਲੀ,
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 62841-4534

ਪਿਛਲੀ ਖ਼ਬਰ ਪਿਆਰੇ ਪੰਛੀ ਅਗਲੀ ਖ਼ਬਰ ਧੁੰਦ ਪੈਣਾ ਕੁਦਰਤ ਦੀ ਕਰੋਪੀ ਨਹੀਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।