12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੱਚੀ ਹਲਦੀ ਦਾ ਆਚਾਰ

ਅਜੀਤ ਡੈਸਕ 25-09-2025

ਕੱਚੀ ਹਲਦੀ ਦਾ ਆਚਾਰ ਖਾਣ ਵਿਚ ਤਾਂ ਸਵਾਦੀ ਹੁੰਦਾ ਹੀ ਹੈ, ਇਸ ਵਿਚ ਅਨੇਕਾਂ ਦਵਾਈ ਗੁਣ ਵੀ ਹਨ। ਸਵਾਦ ਵਿਚ ਇਕਦਮ ਤੀਖੀ ਹਲਦੀ ਦੇ ਆਚਾਰ ਦਾ ਬਸ ਇਕ ਚੌਥਾਈ ਚਮਚ ਤੁਹਾਡੇ ਖਾਣੇ ਨੂੰ ਇਕ ਨਵਾਂ ਸਵਾਦ ਦੇਵੇਗਾ।
ਜ਼ਰੂਰੀ ਸਮੱਗਰੀ : ਕੱਚੀ ਹਲਦੀ 250 ਗ੍ਰਾਮ (ਕੱਦੂਕਸ਼ ਕੀਤੀ ਹੋਈ ਇਕ ਕੱਪ), ਸਰ੍ਹੋਂ ਦਾ ਤੇਲ 100 ਗ੍ਰਾਮ (ਅੱਧਾ ਕੱਪ), ਨਮਕ 2 ਛੋਟੇ ਚਮਚ ਲਾਲ ਮਿਰਚ ਅੱਧਾ ਛੋਟਾ ਚਮਚ, ਮੈਥੀ ਦਾਣਾ 2 ਛੋਟੇ ਚਮਚ ਦਰਦਰੀ ਪੀਸੀ ਹੋਈ। ਸਰ੍ਹੋਂ ਪਾਊਡਰ 2 ਛੋਟੇ ਚਮਚ, ਅਦਰਕ ਪਾਊਡਰ 1 ਛੋਟਾ ਚਮਚ, ਹਿੰਗ 2-3 ਚੁਟਕੀ, ਨਿੰਬੂ 250 ਗ੍ਰਾਮ।
ਵਿਧੀ : ਹਲਦੀ ਨੂੰ ਛਿੱਲੋ ਅਤੇ ਧੋ ਕੇ ਪਾਣੀ ਸੁੱਕਣ ਲਈ ਧੁੱਪ ਵਿਚ ਰੱਖ ਦਿਓ ਜਾਂ ਸੂਤੀ ਕੱਪੜੇ ਨਾਲ ਪੂੰਝ ਕੇ ਪਾਣੀ ਹਟਾ ਦਿਓ। ਹੁਣ ਇਸ ਛਿੱਲੀ ਹੋਈ ਹਲਦੀ ਨੂੰ ਕੱਦੂਕਸ਼ ਕਰ ਲਓ ਜਾਂ ਬਾਰੀਕ ਕੱਟ ਲਓ, ਕਿਉਂਕਿ ਹਲਦੀ ਦਾ ਆਚਾਰ ਇਕਦਮ ਘੱਟ ਮਾਤਰਾ ਵਿਚ ਖਾਧਾ ਜਾਂਦਾ ਹੈ, ਇਸ ਲਈ ਛੋਟੇ ਟੁਕੜਿਆਂ ਦੇ ਆਚਾਰ ਦੀ ਬਜਾਏ ਕੱਦੂਕਸ਼ ਕੀਤੀ ਹਲਦੀ ਦਾ ਆਚਾਰ ਜ਼ਿਆਦਾ ਵਧੀਆ ਰਹਿੰਦਾ ਹੈ।
ਸਰ੍ਹੋਂ ਦਾ ਤੇਲ ਕੜ੍ਹਾਈ ਵਿਚ ਪਾ ਕੇ ਚੰਗੀ ਤਰ੍ਹਾਂ ਗਰਮ ਕਰਕੇ ਥੋੜ੍ਹਾ ਜਿਹਾ ਠੰਢਾ ਕਰ ਲਓ। ਤੇਲ ਵਿਚ ਹਿੰਗ, ਮੈਥੀ ਅਤੇ ਸਾਰੇ ਮਸਾਲੇ ਅਤੇ ਕੱਦੂਕਸ਼ ਕੀਤੀ ਗਈ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹਲਦੀ ਦੇ ਆਚਾਰ ਨੂੰ ਪਿਆਲੇ ਵਿਚ ਕੱਢੋ ਅਤੇ ਆਚਾਰ ਵਿਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਹਲਦੀ ਦੇ ਆਚਾਰ ਨੂੰ ਢੱਕ ਕੇ ਰੱਖ ਦਿਓ। 4-5 ਘੰਟੇ ਬਾਅਦ ਆਚਾਰ ਚਮਚੇ ਨਾਲ ਫਿਰ ਤੋਂ ਉੱਪਰ ਤੋਂ ਹੇਠਾਂ ਕਰਕੇ ਮਿਲਾ ਦੇਵੋ। ਹਲਦੀ ਦਾ ਆਚਾਰ ਬਣ ਚੁੱਕਾ ਹੈ। ਹਲਦੀ ਦੇ ਆਚਾਰ ਨੂੰ ਇਕਦਮ ਸੁੱਕੇ ਕੱਚ ਜਾਂ ਚੀਨੀ ਮਿੱਟੀ ਦੇ ਭਾਂਡੇ ਵਿਚ ਭਰ ਕੇ ਰੱਖ ਲਓ। ਸੰਭਵ ਹੋਵੇ ਤਾਂ ਆਚਾਰ ਦੇ ਭਾਂਡੇ ਨੂੰ 2 ਦਿਨ ਧੁੱਪ ਵਿਚ ਰੱਖ ਦਿਓ। ਧੁੱਪ ਵਿਚ ਰੱਖਣ ਨਾਲ ਆਚਾਰ ਦੀ ਉਮਰ ਵਧ ਜਾਂਦੀ ਹੈ ਅਤੇ ਆਚਾਰ ਸਵਾਦੀ ਵੀ ਹੋ ਜਾਂਦਾ ਹੈ।
ਸਾਵਧਾਨੀ : ਆਚਾਰ ਨੂੰ ਕੱਢਦੇ ਸਮੇਂ ਹਮੇਸ਼ਾ ਸਾਫ਼ ਅਤੇ ਸੁੱਕੇ ਚਮਚ ਦੀ ਵਰਤੋਂ ਕਰੋ।

ਪਿਛਲੀ ਖ਼ਬਰ ਘਰ ਤੋਂ ਕੰਮ ਦੀ ਰਫ਼ਤਾਰ ਔਰਤਾਂ ਲਈ ਏਨੀ ਤੇਜ਼ ਕਿਉਂ ਹੋ ਗਈ ਹੈ? ਅਗਲੀ ਖ਼ਬਰ ਕਿੰਝ ਬਣਾਈਏ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਵਾਲੀ ਸੋਚ ਦਾ ਧਾਰਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।