20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸਮਾਜ ਸੇਵੀ ਸੰਸਥਾਵਾਂ ਨੇ ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨ ਵੰਡੇ <br/>

ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਲੋੜਵੰਦ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਨੂੰ ਵੀਲ ਚੇਅਰਾਂ ਵੰਡਣ ਮੌਕੇ | ਤਸਵੀਰ : ਪ੍ਰਵੀਨ ਗਰਗ <br/> 30-12-2025
ਤਪਾ ਮੰਡੀ, 29 ਦਸੰਬਰ (ਪ੍ਰਵੀਨ ਗਰਗ)-ਇਲਾਕੇ ਦੇ ਧਾਰਮਿਕ ਅਸਥਾਨ ਬਾਬਾ ਮੱਠ ਵਿਖੇ ਰੁਦਰਾ ਆਸਰਾ ਸੈਂਟਰ ਬਠਿੰਡਾ ਭਾਰਤ ਸਰਕਾਰ ਵਲੋਂ ਨਿੱਕਾ ਮੱਲ ਚੈਰੀਟੇਬਲ ਟਰੱਸਟ ਅਤੇ ਨੇਕੀ ਫਾੳਾੂਡੇਸ਼ਨ ਬੁਢਲਾਡਾ ਦੇ ਸਹਿਯੋਗ ਨਾਲ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਲਈ ਇਕ ਨਵੀਂ ਮੁਹਿੰਮ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸ਼ਮ੍ਹਾ ਰੌਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ | ਉਪਰੰਤ ਲੋੜਵੰਦਾਂ ਨੂੰ ਆਪਣੇ ਹੱਥਾਂ ਨਾਲ ਬਜ਼ੁਰਗਾਂ ਲਈ ਵੀਲ ਚੇਅਰ, ਕਮੋਡ ਵਾਲੀ ਕੁਰਸੀ, ਫਾਹੁੜੀਆਂ, ਬੈਕ ਬੈਲਟ, ਰੀੜ੍ਹ ਦੀ ਹੱਡੀ ਲਈ ਸਪੋਰਟ ਬੈਲਟ, ਦਿਵਿਆਂਗ ਵਿਅਕਤੀਆਂ ਨੂੰ ਮੋਟਰ ਟਰਾਈ ਸਾਈਕਲ ਸਮਾਰਟ ਫ਼ੋਨ ਆਦਿ ਮੁਫ਼ਤ ਵੰਡੇ ਗਏ, ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿਚ ਮਦਦਗਾਰ ਸਾਬਤ ਹੋਣਗੇ | ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਮਨੁੱਖੀ ਸੇਵਾ ਸਭ ਤੋਂ ਵੱਡਾ ਧਰਮ ਹੈ, ਲੋੜਵੰਦ ਅਤੇ ਅਸਹਾਇ ਲੋਕਾਂ ਦੀ ਸੇਵਾ ਕਰਨਾ ਕੇਵਲ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਆਤਮਿਕ ਤੌਰ 'ਤੇ ਵੀ ਮਨੁੱਖ ਨੂੰ ਉੱਚਾ ਚੁੱਕਦਾ ਹੈ | ਇਸ ਮੌਕੇ ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ, ਡੀ.ਐਸ.ਐਸ.ਓ. ਤੇਅਵਾਸਪ੍ਰੀਤ ਕੌਰ, ਥਾਣਾ ਮੁਖੀ ਤਪਾ ਸ਼ਰੀਫ਼ ਖਾਂ, ਨਗਰ ਕੌਂਸਲ ਤਪਾ ਦੇ ਪ੍ਰਧਾਨ ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ ਅਤੇ ਡਾ: ਵਿਜੈ ਭਾਰਦਵਾਜ ਆਦਿ ਹੋਰ ਪਤਵੰਤਿਆਂ ਨੂੰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਾਹਿਲ ਗਰਗ, ਵਨੀਤ ਗਰਗ ਨੇ ਜੀ ਆਇਆ ਨੂੰ ਕਿਹਾ | ਚੈਰੀਟੇਬਲ ਟਰੱਸਟ ਦੇ ਨੁਮਾਇੰਦਿਆਂ ਸਤਪਾਲ ਪੱਖੋ, ਰਾਜ ਕੁਮਾਰ ਪੱਖੋ, ਰਮੇਸ਼ ਕੁਮਾਰ ਪੱਖੋ, ਅਸ਼ੋਕ ਕੁਮਾਰ ਪੱਖੋ, ਸਾਹਿਲ ਗਰਗ ਅਤੇ ਖ਼ੁਸ਼ਦੀਪ ਗਰਗ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੇਵਾ ਪ੍ਰੋਜੈਕਟ ਜਾਰੀ ਰੱਖੇ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਸਹਾਇਤਾ ਪਹੁੰਚ ਸਕੇ | ਨੇਕੀ ਫਾੳਾੂਡੇਸ਼ਨ ਵਲੋਂ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਸਮਾਗਮ ਵਿਚ ਕੌਂਸਲਰ ਰਣਜੀਤ ਸਿੰਘ ਲਾਡੀ, ਮਹਿਲਾ ਵਿੰਗ ਦੀ ਚਰਨਜੀਤ ਕੌਰ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਚੱਠਾ, ਬਲਾਕ ਸੰਮਤੀ ਮੈਂਬਰ ਲਵਦੀਪ ਸਿੰਘ ਭਗਤਪੁਰਾ ਮੌੜ, ਕਿਸ਼ੋਰ ਬਾਵਾ, ਮੁਨੀਸ਼ ਗਰਗ, ਪੱਪੂ ਅਰੋੜਾ, ਕੁਲਵਿੰਦਰ ਚੱਠਾ, ਨਰਾਇਣ ਸਿੰਘ ਪੰਧੇਰ, ਮੈਡਮ ਰੀਤਿਕਾ ਗਰਗ, ਰਾਜ ਮਾਰਕੰਡਾ, ਬਲਜੀਤ ਬਾਸੀ, ਹੈਰੀ ਧੂਰਕੋਟ, ਅਮਨ ਦਰਾਕਾ ਆਦਿ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਸ਼ਹਿਣਾ ਵਿਖੇ 20 ਪ੍ਰਾਣੀਆਂ ਨੇ ਅੰਮਿ੍ਤ ਛਕਿਆ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਡਾ. ਤਰਸਪਾਲ ਕੌਰ ਦੇ ਨਾਟਕ ਕਲਿਆਣੀ 'ਤੇ ਗੋਸ਼ਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।