30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕਿਸਾਨ-ਮਜ਼ਦੂਰ ਜਥੇਬੰਦੀਆਂ, ਟਰੇਡ ਯੂਨੀਅਨਾਂ ਦੀ ਸਾਂਝੀ ਇਕੱਤਰਤਾ 'ਚ ਅਹਿਮ ਫ਼ੈਸਲੇ <br/>

ਅਨਾਜ ਮੰਡੀ ਮਹਿਲ ਕਲਾਂ ਵਿਖੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਤੇਜ਼ ਕਰਨ ਸਬੰਧੀ ਹੋਈ ਸਾਂਝੀ ਇਕੱਤਰਤਾ 'ਚ ਸ਼ਾਮਿਲ ਕਿਸਾਨ, ਮਜ਼ਦੂਰ ਅਤੇ ਟਰੇਡ ਯੂਨੀਅਨ ਆਗੂ | ਤਸਵੀਰ : ਅਵਤਾਰ ਸਿੰਘ ਅਣਖੀ <br/> 29-12-2025
ਮਹਿਲ ਕਲਾਂ, 28 ਦਸੰਬਰ (ਅਵਤਾਰ ਸਿੰਘ ਅਣਖੀ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਲੋਕ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਨੂੰ ਤਿੱਖਾ ਕਰਨ ਦੇ ਉਦੇਸ਼ ਨਾਲ ਬਲਾਕ ਮਹਿਲ ਕਲਾਂ ਨਾਲ ਸਬੰਧਿਤ ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ , ਪਾਵਰਕਾਮ ਮੁਲਾਜ਼ਮਾਂ ਅਤੇ ਪੈਨਸ਼ਨਰ ਯੂਨੀਅਨ ਦੀ ਸਾਂਝੀ ਇਕੱਤਰਤਾ ਅਨਾਜ ਮੰਡੀ ਮਹਿਲ ਕਲਾਂ ਵਿਖੇ ਹੋਈ | ਵਿਚਾਰ ਕਰਨ ਉਪਰੰਤ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਬਿਜਲੀ ਸੋਧ ਬਿਲ 2025, ਸੀਡ ਬਿੱਲ, ਚਾਰ ਲੇਬਰ ਕੋਡ ਅਤੇ ਮਨਰੇਗਾ ਸਕੀਮ ਦੇ ਨਾਂਅ 'ਚ ਕੀਤੇ ਗਏ ਬਦਲਾਅ, ਜੋ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰਨ ਵਾਲੇ ਹਨ, ਦੇ ਵਿਰੋਧ 'ਚ ਸਾਂਝੇ ਮੋਰਚੇ ਦੇ ਸੱਦੇ ਉਪਰ 16 ਜਨਵਰੀ 2026 ਨੂੰ ਪੰਜਾਬ ਭਰ 'ਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਮੂਹਰੇ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਬਲਾਕ ਮਹਿਲ ਕਲਾਂ ਵਿਚ ਦੋ ਪ੍ਰਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ | ਫ਼ੈਸਲੇ ਅਨੁਸਾਰ ਦੋਵਾਂ ਟੀਮਾਂ ਵਲੋਂ ਪਿੰਡਾਂ 'ਚ ਰੈਲੀਆਂ, ਜਲਸੇ ਅਤੇ ਝੰਡਾ ਮਾਰਚ ਕਰ ਕੇ ਲੋਕਾਂ ਨੂੰ ਬਿਜਲੀ ਸੋਧ ਬਿੱਲ, ਸੀਡ ਬਿੱਲ, ਚਾਰ ਲੇਬਰ ਕੋਡ ਅਤੇ ਮਨਰੇਗਾ ਕਾਨੂੰਨ ਨਾਲ ਜੁੜੇ ਨੁਕਸਾਨਦਾਇਕ ਪੱਖਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ 16 ਜਨਵਰੀ ਦੇ ਬਰਨਾਲਾ ਐਕਸ਼ਨ 'ਚ ਭਰਵੀਂ ਸ਼ਮੂਲੀਅਤ ਕਰਨ ਲਾਮਬੰਦ ਕੀਤਾ ਜਾਵੇਗਾ | ਇਸ ਮੌਕੇ ਭਾਕਿਯੂ ਡਕੌਂਦਾ-ਧਨੇਰ ਦੇ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭਾਕਿਯੂ ਕਾਦੀਆਂ ਦੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ, ਗੁਰਧਿਆਨ ਸਿੰਘ ਸਹਿਜੜਾ, ਕ੍ਰਾਂਤੀਕਾਰੀ ਯੂਨੀਅਨ ਦੇ ਪਵਿੱਤਰ ਸਿੰਘ ਲਾਲੀ, ਗੁਰਪ੍ਰੀਤ ਰਾਏਸਰ, ਭਾਕਿਯੂ ਉਗਰਾਹਾਂ ਦੇ ਜਰਨੈਲ ਸਿੰਘ ਬਦਰਾ, ਨਾਜ਼ਰ ਸਿੰਘ ਠੁੱਲੀਵਾਲ, ਡਕੌਂਦਾ ਬੁਰਜ ਗਿੱਲ ਦੇ ਦਰਸ਼ਨ ਸਿੰਘ ਉੱਗੋਕੇ, ਅਮਰਜੀਤ ਸਿੰਘ ਮਹਿਲ ਖ਼ੁਰਦ, ਮਜ਼ਦੂਰ ਆਗੂ ਖ਼ੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਟੀ.ਐਸ.ਯੂ. ਦੇ ਆਗੂ ਕੁਲਵੀਰ ਸਿੰਘ ਅÏਲਖ, ਨਿਰਮਲ ਸਿੰਘ ਹਰਦਾਸਪੁਰਾ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੰਵਿਧਾਨ ਅਧੀਨ ਮੌਜੂਦ ਕਾਨੂੰਨਾਂ ਵਿਚ ਵੱਡੇ ਪੱਧਰ 'ਤੇ ਕੀਤੀਆਂ ਸੋਧਾਂ ਲੋਕ ਹਿਤਾਂ ਦੇ ਖ਼ਿਲਾਫ਼ ਹਨ, ਇਨ੍ਹਾਂ ਨੀਤੀਆਂ ਦੇ ਵਿਰੋਧ ਵਿਚ ਦੇਸ਼ ਭਰ ਦੀਆਂ ਸੈਂਕੜੇ ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਇੱਕਜੁੱਟ ਹੋ ਕੇ ਇਕ ਮੰਚ 'ਤੇ ਲੜਾਈ ਲੜ ਰਹੀਆਂ ਹਨ | ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਪੜਾਅ ਵਾਰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕਿਸਾਨ ਆਗੂ ਸਰਬਜੀਤ ਸਿੰਘ ਸਹੌਰ, ਜਸਵਿੰਦਰ ਸਿੰਘ ਛੀਨੀਵਾਲ, ਸੁਰਿੰਦਰ ਸਿੰਘ ਵਜੀਦਕੇ, ਡਾ: ਸੁਖਦੀਪ ਸਿੰਘ ਗਿੱਲ, ਮਾਨ ਸਿੰਘ ਗੁਰਮ, ਨਿਸ਼ਾਨ ਸਿੰਘ ਗੁੰਮਟੀ, ਸਤਨਾਮ ਸਿੰਘ ਮੂੰਮ, ਨਿਰਮਲ ਸਿੰਘ ਦਿਉਲ, ਭੋਲਾ ਸਿੰਘ ਠੁੱਲੀਵਾਲ, ਗੁਰਵਿੰਦਰ ਸਿੰਘ ਕਲਾਲ ਮਾਜਰਾ, ਜੱਗਾ ਸਿੰਘ ਮਹਿਲ ਖੁਰਦ, ਦਰਸ਼ਨ ਸਿੰਘ ਮਹਿਲ ਕਲਾਂ, ਮਾ: ਦਰਸ਼ਨ ਸਿੰਘ ਪੰਡੋਰੀ, ਸਾਧੂ ਸਿੰਘ ਛੀਨੀਵਾਲ, ਕੌਰ ਸਿੰਘ ਕਲਾਲ ਮਾਜਰਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ, ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਆਈ.ਐਮ.ਏ. ਵਲੋਂ ਝੁੱਗੀਆਂ ਵਾਲੇ ਬੱਚਿਆਂ ਨੂੰ ਬੂਟ ਅਤੇ ਜਰਾਬਾਂ ਵੰਡੀਆਂ ਅਗਲੀ ਖ਼ਬਰ ਤਪਾ ਪੁਲਿਸ ਨੇ ਗੱਡੀਆਂ ਦੇ ਸ਼ੀਸ਼ਿਆਂ 'ਤੇ ਲੱਗੀ ਕਾਲੀ ਟੇਪ ਉਤਾਰ ਕੇ ਕੀਤੀ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।