30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਤਪਾ ਪੁਲਿਸ ਨੇ ਗੱਡੀਆਂ ਦੇ ਸ਼ੀਸ਼ਿਆਂ 'ਤੇ ਲੱਗੀ ਕਾਲੀ ਟੇਪ ਉਤਾਰ ਕੇ ਕੀਤੀ ਕਾਰਵਾਈ <br/>

ਤਪਾ ਥਾਣਾ ਦੇ ਇੰਚਾਰਜ ਦੀ ਅਗਵਾਈ ਹੇਠ ਕਾਲੀ ਟੇਪ ਗੱਡੀਆਂ ਤੋਂ ਉਤਾਰਦੇ ਹੋਏ | ਤਸਵੀਰ : ਵਿਜੇ ਸ਼ਰਮਾ <br/> 29-12-2025
ਤਪਾ ਮੰਡੀ, 28 ਦਸੰਬਰ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਤਪਾ ਖੇਤਰ ਅੰਦਰ ਗੱਡੀਆਂ ਦੇ ਸ਼ੀਸ਼ਿਆਂ 'ਤੇ ਲੱਗੀ ਕਾਲੀ ਟੇਪ ਵਾਲੀਆਂ ਗੱਡੀਆਂ ਘੁੰਮ ਰਹੀਆਂ ਸਨ ਜਿਸ 'ਤੇ ਕਾਰਵਾਈ ਕਰਦਿਆਂ ਤਪਾ ਥਾਣਾ ਦੇ ਇੰਚਾਰਜ ਸ਼ਰੀਫ਼ ਖ਼ਾਨ ਨੇ ਪੁਲਿਸ ਪਾਰਟੀ ਸਮੇਤ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਦੀ ਕਾਲੀ ਟੇਪ ਸ਼ੀਸ਼ਿਆਂ ਤੋਂ ਲਹਾਈ 'ਤੇ ਕਈ ਗੱਡੀਆਂ ਦੇ ਚਲਾਨ ਵੀ ਕੀਤੇ ਗਏ | ਇਸ ਮੌਕੇ ਥਾਣਾ ਇੰਚਾਰਜ ਸ਼ਰੀਫ਼ ਖ਼ਾਨ ਨੇ ਕਿਹਾ ਕਿ ਤਪਾ ਖੇਤਰ ਅੰਦਰ ਕਾਲੀ ਟੇਪ ਵਾਲੀਆਂ ਗੱਡੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿੰਨੀ ਵੀ ਪਹੁੰਚ ਕਿਉਂ ਨਾ ਰੱਖਦਾ ਹੋਵੇ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੋਇਆ ਹੈ | ਜੇਕਰ ਕੋਈ ਅਮਨ ਕਾਨੂੰਨ ਦੀ ਸਥਿਤੀ ਨੂੰ ਭੰਗ ਕਰੇਗਾ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਕਿਸਾਨ-ਮਜ਼ਦੂਰ ਜਥੇਬੰਦੀਆਂ, ਟਰੇਡ ਯੂਨੀਅਨਾਂ ਦੀ ਸਾਂਝੀ ਇਕੱਤਰਤਾ 'ਚ ਅਹਿਮ ਫ਼ੈਸਲੇ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।