ਹੰਡਿਆਇਆ, 9 ਦਸੰਬਰ (ਗੁਰਜੀਤ ਸਿੰਘ ਖੱੁਡੀ)-ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਦਰਬਾਰਾ ਸਿੰਘ ਗੁਰੂ ਦੀ ਅਗਵਾਈ ਵਿਚ ਪਿੰਡ ਖੱੁਡੀ ਖ਼ੁਰਦ ਵਿਖੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ | ਇਸ ਮੌਕੇ ਸ: ਗੁਰੂ ਨੇ ਕਿਹਾ ਕਿ 'ਆਪ' ਸਰਕਾਰ ਵਲੋਂ 4 ਸਾਲਾਂ ਤੋਂ ਔਰਤਾਂ ਨੂੰ 1100 ਰੁਪਏ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ | ਜਿਸ ਕਰ ਕੇ ਜਦੋਂ 'ਆਪ' ਆਗੂ ਵੋਟਾਂ ਮੰਗਣ ਪਿੰਡਾਂ ਵਿਚ ਆਉਂਦੇ ਹਨ ਤਾਂ ਉਨ੍ਹਾਂ ਕੋਲੋਂ ਪਹਿਲਾਂ 50 ਹਜ਼ਾਰ ਰੁਪਏ ਮੰਗਿਆ ਜਾਵੇ | ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਪਿੰਡਾਂ ਵਿਚ ਆਪਸੀ ਭਾਈਚਾਰਾ ਸਾਂਝ ਬਣਾ ਕੇ ਰੱਖਣ ਲਈ ਵੋਟਾਂ ਪਾਈਆਂ ਜਾਣ | ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਿਹਾ ਕਿ ਇਹ ਚੋਣਾਂ 2027 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮੱੁਢ ਬੰਨ੍ਹਣਗੀਆਂ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਾਜੋਕੇ ਤੋਂ ਸਰਪੰਚ ਜਸਵੰਤ ਸਿੰਘ, ਪੰਚਾਇਤ ਸੰਮਤੀ ਜ਼ੋਨ ਘੁੰਨਸ ਤੋਂ ਉਮੀਦਵਾਰ ਰਾਜਵੀਰ ਕੌਰ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਿਰਮਲ ਸਿੰਘ ਗੁਰੂ, ਸਰਪੰਚ ਜਸਕਰਨ ਸਿੰਘ ਚੂੰਘ, ਲਵਪ੍ਰੀਤ ਸਿੰਘ ਚੂੰਘ, ਗੁਰਚਰਨ ਸਿੰਘ ਚੂੰਘ, ਭਗਵਾਨ ਦਾਸ ਸ਼ਰਮਾ, ਨੰਬਰਦਾਰ ਬਿੱਕਰ ਸਿੰਘ, ਸੁਖਵੀਰ ਸਿੰਘ ਚੂੰਘ, ਗੁਰਜੰਟ ਸਿੰਘ ਘੁੰਨਸ, ਭੋਲਾ ਸਿੰਘ ਗੁਰੂ, ਨਵੀ ਸਿੰਘ ਗੁਰੂ, ਪ੍ਰਧਾਨ ਜਗਦੇਵ ਸਿੰਘ, ਹਰਜੀਤ ਸਿੰਘ ਘੁੰਨਸ, ਗੁਰਵਿੰਦਰ ਸਿੰਘ ਘੁੰਨਸ, ਸੇਵਕ ਸਿੰਘ, ਪ੍ਰਧਾਨ ਮਲਕੀਤ ਸਿੰਘ, ਨਿਰਮਲ ਸਿੰਘ ਗੁਰੂ, ਜਗਜੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਮਨਪ੍ਰੀਤ ਸਿੰਘ, ਗੁਰਚੇਤਨ ਸਿੰਘ ਸਾਬਕਾ ਸਰਪੰਚ, ਕੇਸਰ ਸਿੰਘ ਗੁਰੂ, ਮੰਗਲ ਸਿੰਘ ਗੁਰੂ, ਭਜਨ ਸਿੰਘ ਵਿਰਕ, ਨਾਇਬ ਸਿੰਘ ਚੂੰਘ, ਗੁਰਨਾਮ ਸਿੰਘ ਗਾਮਾ, ਪ੍ਰਧਾਨ ਮਨਪ੍ਰੀਤ ਸਿੰਘ ਚੂੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ |