ਧਨੌਲਾ, 9 ਦਸੰਬਰ (ਜਤਿੰਦਰ ਸਿੰਘ ਧਨੌਲਾ)-ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਬਲਾਕ ਸੰਮਤੀ ਜ਼ੋਨ ਬਡਬਰ ਤੋਂ ਚੋਣ ਲੜ ਰਹੇ ਗੁਰਮੀਤ ਸਿੰਘ ਕਾਕਾ, ਜ਼ਿਲ੍ਹਾ ਪਰੀਸ਼ਦ ਬਡਬਰ ਤੋਂ ਉਮੀਦਵਾਰ ਮਨਜੀਤ ਕੌਰ ਭੈਣੀ ਮਹਿਰਾਜ ਅਤੇ ਹਰੀਗੜ੍ਹ ਜ਼ੋਨ ਤੋਂ ਬਲਾਕ ਸੰਮਤੀ ਲਈ ਉਮੀਦਵਾਰ ਈਸ਼ਰ ਸਿੰਘ ਹਰੀਗੜ੍ਹ ਦੇ ਹੱਕ ਵਿਚ ਚੋਣ ਇਕੱਤਰਤਾਵਾਂ ਨੂੰ ਸੰਬੋਧਨ ਕੀਤਾ | ਗੁਰਮੀਤ ਸਿੰਘ ਮੀਤ ਹੇਅਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਵਲੋਂ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਪੰਜਾਬ ਭਰ ਅੰਦਰ ਡਟ ਕੇ ਪਹਿਰਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦਾ ਮੁਕਾਬਲਾ ਵਰਿ੍ਹਆਂ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਚਾਹ ਕੇ ਵੀ ਨਹੀਂ ਕਰ ਸਕਦੀਆਂ | ਉਨ੍ਹਾਂ ਆਖਿਆ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਲਾਵਾਰਸ ਬਣਾ ਕੇ ਰੱਖ ਦਿੱਤਾ ਸੀ | ਜਦਕਿ ਅੱਜ ਪੰਜਾਬ ਮੁੜ ਬੁਲੰਦੀਆਂ ਵੱਲ ਵੱਧ ਰਿਹਾ ਹੈ | ਉਨ੍ਹਾਂ ਆਖਿਆ ਕਿ ਬਲਾਕ ਸੰਮਤੀ ਜ਼ੋਨ ਬਡਬਰ ਤੋਂ ਗੁਰਮੀਤ ਸਿੰਘ ਕਾਕਾ, ਜ਼ਿਲ੍ਹਾ ਪ੍ਰੀਸ਼ਦ ਬਡਬਰ ਤੋਂ ਮਨਜੀਤ ਕੌਰ, ਬਲਾਕ ਸੰਮਤੀ ਹਰੀਗੜ੍ਹ ਤੋਂ ਈਸ਼ਰ ਸਿੰਘ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਇਲਾਕੇ ਦੇ ਵਿਕਾਸ ਲਈ ਰਸਤਾ ਪੱਧਰਾ ਕੀਤਾ ਜਾਵੇ | ਸ੍ਰੀ ਮੀਤ ਹੇਅਰ ਨੇ ਆਖਿਆ ਕਿ ਪਿੰਡ ਹਰੀਗੜ੍ਹ ਅਤੇ ਪਿੰਡ ਭੂਰੇ ਵਿਚ ਨਹਿਰੀ ਪਾਣੀ ਦੀ ਵੱਡੀ ਸਮੱਸਿਆ ਸੀ ਜਦਕਿ ਆਮ ਆਦਮੀ ਪਾਰਟੀ ਵਲੋਂ ਦੋਨਾਂ ਪਿੰਡਾਂ ਨੂੰ ਨੇਰੀ ਮੋਘੇ ਲਗਾ ਕੇ ਖੇਤੀ ਦੀ ਖ਼ੁਸ਼ਹਾਲੀ ਰਹੀ ਰਸਤਾ ਪਤਾ ਕੀਤਾ ਗਿਆ | ਅੰਦਰ ਗਰਾਉਂਡ ਪਾਈਪਾਂ ਪਾ ਕੇ ਖਾਲ ਬਣਾਏ ਗਏ, 18 ਫੁੱਟੀਆਂ ਸੜਕਾਂ ਦੇ ਜਾਲ ਵਿਛਾਈ ਜਾ ਰਹੇ ਹਨ | ਜਿਸ ਨਾਲ ਲੋਕਾਂ ਦਾ ਜਨਜੀਵਨ ਖ਼ੁਸ਼ਹਾਲ ਹੋ ਰਿਹਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੈਸ ਸਕੱਤਰ ਬਿਕਰਮ ਸਿੰਘ ਧਨੌਲਾ, ਬੂਟਾ ਸਿੰਘ, ਨਰਿੰਦਰ ਸ਼ਰਮਾ, ਹਰਦੀਪ ਸਿੰਘ ਸਰਪੰਚ ਹਰੀਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਪਤਵੰਤੇ ਹਾਜ਼ਰ ਸਨ |