15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪਿੰਡ ਖ਼ਿਆਲੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/>

ਪਿੰਡ ਖ਼ਿਆਲੀ ਵਿਖੇ ਆਪ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਆਗੂ | ਤਸਵੀਰ : ਅਵਤਾਰ ਸਿੰਘ ਅਣਖੀ <br/> 09-12-2025
ਮਹਿਲ ਕਲਾਂ, 8 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੁੱਲੀਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਰਮਨਦੀਪ ਕੌਰ ਗੁੰਮਟੀ ਅਤੇ ਬਲਾਕ ਸੰਮਤੀ ਜ਼ੋਨ ਕੁਰੜ ਤੋਂ ਉਮੀਦਵਾਰ ਬੀਬੀ ਸਵਰਨਜੀਤ ਕੌਰ ਕੁਰੜ ਦੇ ਹੱਕ ਵਿਚ ਆਪ ਆਗੂਆਂ ਵਲੋਂ ਵੱਖ-ਵੱਖ ਚੋਣ ਮੀਟਿੰਗਾਂ ਕਰਵਾ ਕੇ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ | ਹਲਕੇ ਦੇ ਪਿੰਡ ਖ਼ਿਆਲੀ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਸਰਪੰਚ ਮਨਪ੍ਰੀਤ ਕੌਰ, ਰਮਨਦੀਪ ਦੀਪੀ ਗੁੰਮਟੀ, ਕੁਮੈਂਟੇਟਰ ਰਾਮ ਸਿੰਘ ਲੱਖਾ ਖ਼ਿਆਲੀ, ਪੰਡਤ ਰਾਜਾ ਰਾਮ, ਬਲਦੀਪ ਸਿੰਘ ਖ਼ਿਆਲੀ, ਅਮਰਜੀਤ ਖ਼ਿਆਲੀ, ਵਿਜੈ ਕੁਮਾਰ, ਰਾਜਿੰਦਰ ਸਿੰਘ, ਕਿਸ਼ਨ ਬਲਦੇਵ ਨੇ ਸਮੂਹ ਵੋਟਰਾਂ ਨੂੰ 14 ਦਸੰਬਰ ਵਾਲੇ ਦਿਨ ਝਾੜੂ ਚੋਣ ਨਿਸ਼ਾਨ 'ਤੇ ਮੋਹਰਾਂ ਲਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਭਜਨ ਸਿੰਘ ਗਰੇਵਾਲ, ਬਲਜੀਤ ਸਿੰਘ, ਸੱੁਖਾ ਹੇਹਰ, ਸਵਰਨਜੀਤ ਸਿੰਘ, ਹਰਮਨ ਗੁੰਮਟੀ ਆਦਿ ਆਗੂਆਂ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦੇ ਰੂਪ ਵਿਚ ਆਪ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ 'ਚ ਤੇਜ਼ੀ ਲਿਆਂਦੀ ਗਈ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰਜਿੰਦਰ ਸਿੰਘ ਰਿੰਕੂ ਤੇ ਬਲਾਕ ਸੰਮਤੀ ਉਮੀਦਵਾਰ ਗੁਰਪ੍ਰੀਤ ਕੌਰ ਬੀਹਲਾ ਖ਼ੁਰਦ ਦੀ ਚੋਣ ਮੁਹ... ਅਗਲੀ ਖ਼ਬਰ ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਸ਼ਹਿਣਾ ਦੇ ਐੱਸ.ਡੀ.ਓ. ਨੂੰ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।