15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਬਿਜਲੀ ਸੋਧ ਬਿੱਲ 2025 ਦੇ ਖ਼ਿਲਾਫ਼ ਸ਼ਹਿਣਾ ਦੇ ਐੱਸ.ਡੀ.ਓ. ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 09-12-2025
ਸ਼ਹਿਣਾ, 8 ਦਸੰਬਰ (ਸੁਰੇਸ਼ ਗੋਗੀ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਵਿਚ ਸਬ-ਡਵੀਜ਼ਨ ਸ਼ਹਿਣਾ 'ਤੇ ਧਰਨਾ ਦਿੱਤਾ ਗਿਆ | ਜਿਸ ਵਿਚ ਸ਼ਹਿਣਾ, ਚੂੰਘਾ, ਮੱਲੀਆ, ਲੀਲੋ ਕੋਠੇ ਦੇ ਕਿਸਾਨਾਂ ਨੇ ਭਾਗ ਲਿਆ, ਜਿਸ ਵਿਚ ਸਮੁੱਚੇ ਕਿਸਾਨਾਂ ਨੇ ਐੱਸ.ਡੀ.ਓ. ਸ਼ਹਿਣਾ ਜੋਨੀ ਗਰਗ ਅਤੇ ਐੱਸ.ਡੀ.ਓ.ਨਿਰਮਲ ਸਿੰਘ ਨੂੰ ਇਕ ਮੰਗ-ਪੱਤਰ ਦਿੱਤਾ ਗਿਆ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਆਰਥਿਕ ਤੌਰ 'ਤੇ ਮਾਰਨ ਖ਼ਾਤਰ 'ਬਿਜਲੀ ਸੋਧ ਬਿੱਲ 2025 ਅਤੇ 'ਸੀਡ ਬਿੱਲ, ਪਾਰਲੀਮੈਂਟ ਵਿਚ ਪੇਸ਼ ਕੀਤਾ ਜਾ ਰਿਹਾ, ਜਿਸ ਵਿਚ ਕਿਸਾਨਾਂ ਦੀ ਸਮੁੱਚੀ ਖੇਤੀ ਸਬਸਿਡੀ ਖ਼ਤਮ ਕਰਨ ਦੀ ਤਿਆਰੀ ਕੀਤੀ ਗਈ ਹੈ ਅਤੇ ਗ਼ਰੀਬਾਂ ਦੀ ਬੱਤੀ ਗੁੱਲ ਹੋ ਜਾਵੇਗੀ | ਜਿਸ ਵਿਚ ਪੰਜਾਬ ਦੀ ਸਰਕਾਰ ਪੂਰਾ ਸਾਥ ਦੇ ਰਹੀ ਹੈ | ਇਸ ਮੌਕੇ ਇਕਾਈ ਪ੍ਰਧਾਨ ਗੁਰਜੰਟ ਸਿੰਘ ਬਦਰੇਵਾਲਾ, ਸੀਨੀਅਰ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਸਿੱਧੂ, ਬਲਾਕ ਖ਼ਜ਼ਾਨਚੀ ਕੁਲਵੰਤ ਸਿੰਘ ਚੂੰਘਾ, ਇਕਾਈ ਪ੍ਰਧਾਨ ਭੋਤਨਾ ਰਣਜੀਤ ਸਿੰਘ ਸਿੱਧੂ ਕਾਲਾ, ਸਕੱਤਰ ਸਤਿਨਾਮ ਸਿੰਘ ਸੱਤੀ, ਧੰਨਾ ਸਿੰਘ ਚੂੰਘਾ, ਮੀਤ ਪ੍ਰਧਾਨ ਹਰਜੀਤ ਸਿੰਘ ਖਹਿਰਾ, ਬਿੱਕਰ ਸਿੰਘ ਸਿੱਧੂ ਭੋਤਨਾ, ਜਗਸੀਰ ਸਿੰਘ ਭੋਤਨਾ, ਭੋਲਾ ਸਿੰਘ ਧਿੰਗੜ, ਨਿਰਮਲ ਸਿੰਘ ਚੂੰਘਾ, ਸਵਰਨਜੀਤ ਸਿੰਘ ਸਾਬਕਾ ਪੰਚ, ਇਕਾਈ ਪ੍ਰਧਾਨ ਮੱਲੀਆ ਬੂਟਾ ਸਿੰਘ ਮੱਲੀ, ਰਾਮ ਸਿੰਘ ਖ਼ਾਲਸਾ, ਰਮਨ ਸਿੰਘ ਵਪਾਰੀ, ਜਗਤਾਰ ਸਿੰਘ ਝੱਜ, ਰਾਜਾ ਸਿੰਘ ਮੌੜ, ਸੁਰਜੀਤ ਸਿੰਘ ਮੱਲੀਆ, ਜੰਗ ਸਿੰਘ ਸੇਖੋ, ਗੈਰੀ ਰੰਧਾਵਾ, ਪੰਚ ਮਲਕੀਤ ਸਿੰਘ ਜਟਾਣਾ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਖ਼ਿਆਲੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ <br/> ਅਗਲੀ ਖ਼ਬਰ ਜਥੇਬੰਦੀਆਂ ਵਲੋਂ ਬਿਜਲੀ ਬਿੱਲ ਦੇ ਵਿਰੋਧ ਵਿਚ ਭਾਰੀ ਰੋਸ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।