ਟੱਲੇਵਾਲ, 4 ਦਸੰਬਰ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਆਗੂ ਅਤੇ ਜਿੱਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਜਨਰਲ ਤੋਂ 'ਆਪ' ਉਮੀਦਵਾਰ ਬਲਜਿੰਦਰਪਾਲ ਸਿੰਘ ਪੁਨੀਤ ਮਾਨ ਨੇ ਅੱਜ ਵੱਡੇ ਇਕੱਠ ਨਾਲ ਫਾਰਮ ਭਰ ਕੇ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ | ਇਸ ਮੌਕੇ ਉਮੀਦਵਾਰ ਪੁਨੀਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਮੈਨੂੰ ਮੇਰੇ ਪਿੰਡ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ, ਪਿੰਡ ਵਾਸੀਆਂ ਨੇ ਮਾਣ ਬਖ਼ਸ਼ਿਆ ਅਤੇ ਹੁਣ ਇਲਾਕੇ ਦੀਆਂ ਪੰਚਾਇਤਾਂ, ਪੰਚਾਂ-ਸਰਪੰਚਾਂ ਅਤੇ ਪਿੰਡਾਂ ਦੇ ਲੋਕਾਂ ਨੇ ਮੇਰੇ ਇਕ ਸੱਦੇ 'ਤੇ ਇਕੱਤਰਤਾ ਕਰ ਕੇ ਮੇਰਾ ਹੌਸਲਾ ਵਧਾ ਦਿੱਤਾ ਹੈ | ਇਸੇ ਹੌਸਲੇ ਅਤੇ ਲੋਕਾਂ ਦੇ ਸਹਿਯੋਗ ਸਦਕਾ ਇਹ ਚੋਣ ਫ਼ਤਿਹ ਕਰ ਕੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਗੇ ਤੋਂ ਹੋਰ ਵੱਧ ਜ਼ੰੁਮੇਵਾਰੀ ਨਾਲ ਨਿਭਾਇਆ ਜਾਵੇ | ਉਨ੍ਹਾਂ ਕਿਹਾ ਕਿ ਗਹਿਲ ਜੌਨ ਅਧੀਨ ਆਉਂਦੇ ਸਮੁੱਚੇ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਜ਼ੋਨ ਅਧੀਨ ਆਉਂਦੇ ਪੰਚ, ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ |