27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਕੁਲਦੀਪ ਕੌਰ ਸਮਰਥਕਾਂ ਸਮੇਤ ਕਾਗ਼ਜ਼ ਦਾਖਲ ਕਰਨ ਲਈ ਰਵਾਨਾ <br/>

ਗੁਰਦੁਆਰਾ ਸਾਹਿਬ ਤੋਂ ਉਮੀਦਵਾਰ ਬੀਬੀ ਕੁਲਦੀਪ ਕੌਰ ਖੜਕੇ ਕੇ ਪਤਨੀ ਸਰਪੰਚ ਸਰਬਜੀਤ ਸਿੰਘ ਸ਼ੰਭੂ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਕਾਫ਼ਲੇ ਸਮੇਤ ਰਵਾਨਾ ਹੁੰਦੇ ਹੋਏ | ਤਸਵੀਰ: ਅਵਤਾਰ ਸਿੰਘ ਅਣਖੀ <br/> 05-12-2025
ਮਹਿਲ ਕਲਾਂ, 4 ਦਸੰਬਰ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਮਹਿਲ ਕਲਾਂ ਤੋਂ 'ਆਪ' ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਖੜਕੇ ਕੇ ਸੁਪਤਨੀ ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਚ ਅਰਦਾਸ ਕਰਵਾਉਣ ਉਪਰੰਤ ਆਪਣੇ ਸਮਰਥਕਾਂ ਦੇ ਕਾਫ਼ਲੇ ਸਮੇਤ ਕਾਗ਼ਜ਼ ਦਾਖਲ ਕਰਨ ਲਈ ਰਵਾਨਾ ਹੋਏ | ਇਸ ਮੌਕੇ ਬੀਬੀ ਕੁਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹਮੇਸ਼ਾ ਹੀ ਲੋਕਾਂ ਦੇ ਅੰਗ-ਸੰਗ ਰਹਿ ਕੇ ਹਰ ਵਰਗ ਦੀ ਭਲਾਈ ਲਈ ਅਹਿਮ ਕੰਮ ਕੀਤੇ ਹਨ | ਉਮੀਦਵਾਰ ਕੁਲਦੀਪ ਕੌਰ ਨੇ ਵਿਸ਼ਵਾਸ ਪ੍ਰਗਟਾਇਆ ਕਿ ਜ਼ੋਨ ਮਹਿਲ ਕਲਾਂ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੇ 'ਆਪ' ਵਲੰਟੀਅਰਾਂ, ਲੋਕਾਂ ਦੇ ਸਹਿਯੋਗ ਸਦਕਾ ਇਸ ਸੀਟ ਨੂੰ ਵੱਡੇ ਫ਼ਰਕ ਨਾਲ ਜਿੱਤ ਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਝੋਲੀ 'ਚ ਪਾਇਆ ਜਾਵੇਗਾ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਪੰਡਤ ਸੋਮਨਾਥ ਨਿਹਾਲੂਵਾਲ, ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਵਿਜੇ ਸਿੰਘ ਮਹਿਲ ਖ਼ੁਰਦ, ਅਰੁਣ ਕੁਮਾਰ ਬਾਂਸਲ, ਬ੍ਰਹਮ ਕਿਸ਼ੋਰ ਦੱਤ, ਗੁਰਦੇਵ ਸਿੰਘ ਰਾਹਲ ਨੇ ਕਿਹਾ ਕਿ ਬੀਬੀ ਕੁਲਦੀਪ ਕੌਰ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰ ਬਣਾਇਆ ਜਾਵੇਗਾ |

ਪਿਛਲੀ ਖ਼ਬਰ ਝੁੱਗੀਆਂ ਵਾਲੇ ਗ਼ਰੀਬ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕੀਤੀ ਜਾਵੇਗੀ-ਭਾਨ ਸਿੰਘ ਜੱਸੀ... ਅਗਲੀ ਖ਼ਬਰ ਗਿਆਨ ਜੰਡਸਰ ਇਕ ਵਾਰ ਫਿਰ ਚੋਣ ਮੈਦਾਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।