27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਦੀ ਵਿਦਿਆਰਥਣ ਨੇ ਕਿੱਕ ਬਾਕਸਿੰਗ ਖੇਲੋ ਇੰਡੀਆ ਵੁਮੈਨ ਲੀਗ 2025 'ਚ ਸੋਨ ਤਗਮਾ ਜਿੱਤਿਆ <br/>

ਅਜੀਤ ਡੈਸਕ 05-12-2025
ਧਨੌਲਾ, 4 ਦਸੰਬਰ (ਜਤਿੰਦਰ ਸਿੰਘ ਧਨੌਲਾ)-ਜਗਰਾਉਂ (ਲੁਧਿਆਣਾ) ਡੀ.ਏ.ਵੀ. ਸੈਂਟਰਲੀ ਪਬਲਿਕ ਸਕੂਲ ਵਿਖੇ ਹੋਏ ਕਿੱਕ ਬਾਕਸਿੰਗ ਖੇਲ੍ਹੋ ਇੰਡੀਆ ਵੋਮੈਨ ਲੀਗ 2025 ਮੁਕਾਬਲਿਆਂ ਵਿਚ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਬਰਨਾਲਾ ਦੀ ਕਿੱਕ ਬਾਕਸਿੰਗ ਦੀ ਵਿਦਿਆਰਥਣ ਨਵਨੀਤ ਕੌਰ ਨੇ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ ਅਤੇ ਜ਼ਿਲ੍ਹਾ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ, ਮੈਨੇਜਰ ਸੁਖਦੀਪ ਸਿੰਘ ਚੀਮਾ ਨੇ ਵਿਦਿਆਰਥਣ ਨਵਨੀਤ ਕੌਰ, ਸਕੂਲ ਸਟਾਫ਼ ਨੂੰ ਵਧਾਈ ਦਿੱਤੀ | ਪਿੰ੍ਰਸੀਪਲ ਮੈਡਮ ਸਿਮਰਨ ਕੌਰ ਨੇ ਕਿਹਾ ਕਿ ਵਿਦਿਆਰਥਣ ਦੀ ਇਹ ਜਿੱਤ ਸਕੂਲ ਦੇ ਫਿਜ਼ੀਕਲ ਅਧਿਆਪਕ ਗੁਰਵੀਰ ਸਿੰਘ ਅਤੇ ਕੋਚ ਕਰਨਦੀਪ ਦੇ ਉਪਰਾਲੇ ਅਤੇ ਵਿਦਿਆਰਥਣ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੋਈ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਜਨਰਲ ਤੋਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਸੋਖੀ ਨੇ ਕਾਗ਼ਜ਼ ਭਰੇ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਸਬ-ਡਵੀਜ਼ਨ ਮਹਿਲ ਕਲਾਂ ਦਾ ਦੌਰਾ ਕਰ ਕੇ ਲਿਆ ਚੋਣ ਪ੍ਰਬੰਧਾਂ ਦਾ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।