ਬਰਨਾਲਾ, 4 ਦਸੰਬਰ (ਨਰਿੰਦਰ ਅਰੋੜਾ)-ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਹੋਣ 'ਤੇ ਐਡਵੋਕੇਟ ਪ੍ਰਦੀਪ ਕੁਮਾਰ ਬਰਨਾਲਾ ਅਦਾਲਤ ਪਰਿਸਰ ਵਿਚ ਪਹੁੰਚੇ ਜਿੱਥੇ ਉਨ੍ਹਾਂ ਵਲੋਂ ਵਕੀਲਾਂ ਨਾਲ ਮੁਲਾਕਾਤ ਕੀਤੀ ਗਈ | ਬਰਨਾਲਾ ਦੇ ਐਡਵੋਕੇਟ ਰਜਿੰਦਰ ਪਾਲ ਸਿੰਘ ਹੇੜੀਕੇ, ਐਡਵੋਕੇਟ ਯੋਗੇਸ਼ ਗੁਪਤਾ ਅਤੇ ਹਰਵਿੰਦਰ ਰੋਮੀ ਨੇ ਕਿਹਾ ਕਿ ਪ੍ਰਦੀਪ ਕੁਮਾਰ ਦੀ ਨਿਯੁਕਤੀ ਬਰਨਾਲਾ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ | ਉਨ੍ਹਾਂ ਨੇ ਕਿਹਾ ਕਿ ਐਡਵੋਕੇਟ ਪ੍ਰਦੀਪ ਕੁਮਾਰ ਨੇ ਹਮੇਸ਼ਾ ਇਮਾਨਦਾਰੀ, ਲਗਨ ਅਤੇ ਮਿਹਨਤ ਨਾਲ ਕਾਨੂੰਨੀ ਪ੍ਰੈਕਟਿਸ ਕੀਤੀ ਹੈ | ਉਨ੍ਹਾਂ ਦੀ ਕਾਬਲੀਅਤ ਅਤੇ ਤਜਰਬੇ ਕਰ ਕੇ ਇਸ ਉੱਚ ਅਹੁਦੇ ਦੇ ਉਹ ਪੂਰੀ ਤਰ੍ਹਾਂ ਹੱਕਦਾਰ ਸਨ | ਐਡਵੋਕੇਟ ਪ੍ਰਦੀਪ ਮਾਨ ਨੇ ਕਿਹਾ ਕਿ ਉਹ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਸਹਿਯੋਗ ਸਦਕਾ ਮੈਂ ਇਸ ਅਹੁਦੇ 'ਤੇ ਪਹੁੰਚਿਆ ਹਾਂ, ਮੈਂ ਅਹੁਦੇ ਦੀ ਮਰਿਆਦਾ ਅਤੇ ਜ਼ਿੰਮੇਵਾਰੀ ਨੂੰ ਪੂਰੀ ਵਫ਼ਾਦਾਰੀ ਅਤੇ ਨਿਸ਼ਠਾ ਨਾਲ ਨਿਭਾਵਾਂਗਾ ਅਤੇ ਬਰਨਾਲਾ ਜ਼ਿਲ੍ਹਾ ਦਾ ਨਾਂਅ ਰੌਸ਼ਨ ਕਰਾਂਗਾ | ਇਸ ਮੌਕੇ ਐਡਵੋਕੇਟ ਹੰਸਰਾਜ, ਐਡਵੋਕੇਟ ਗੁਰਦਰਸ਼ਨ ਸਿੰਘ, ਐਡਵੋਕੇਟ ਬਲਵੀਰ ਸਿੰਘ, ਐਡਵੋਕੇਟ ਨਿਤਿਨ, ਇੰਸਪੈਕਟਰ ਅਮਨਦੀਪ ਸਿੰਘ ਆਦਿ ਹਾਜ਼ਰ ਸਨ |