19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਰਾਲੀ ਸਮੱਸਿਆ 'ਤੇ ਵੱਡਾ ਕਦਮ-ਟਰਾਈਡੈਂਟ ਵਲੋਂ ਕਿਸਾਨਾਂ ਦੇ ਨਾਲ ਮਿਲ ਕੇ 2000 ਏਕੜ ਤੋਂ ਵੱਧ ਖੇਤਰ ਵਿਚ ਰੋਕੀ ਗਈ ਪਰਾਲੀ ਸਾੜਨ ਦੀ ਪ੍ਰਥਾ

ਅਜੀਤ ਡੈਸਕ 24-11-2025
ਬਰਨਾਲਾ, 23 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਵਾਤਾਵਰਨ ਸੁਰੱਖਿਆ ਅਤੇ ਪਿੰਡਾਂ ਦੇ ਵਿਕਾਸ ਵਾਸਤੇ ਆਪਣੇ ਲਗਾਤਾਰ ਸੰਕਲਪ ਨੂੰ ਅੱਗੇ ਵਧਾਉਂਦੇ ਹੋਏ ਟਰਾਈਡੈਂਟ ਗਰੁੱਪ ਨੇ ਪਰਾਲੀ ਸਾੜਨ ਵਿਰੁੱਧ ਆਪਣੇ ਮਹੱਤਵਪੂਰਨ ਸੀ.ਐਸ.ਆਰ. ਪ੍ਰੋਗਰਾਮ 'ਪਰਾਲੀ ਸਮਾਧਾਨ' ਰਾਹੀਂ ਮਿਸਾਲ ਕਾਇਮ ਕੀਤੀ ਹੈ | ਇਸ ਮੁਹਿੰਮ ਅਧੀਨ ਬਰਨਾਲਾ ਅਤੇ ਨੇੜਲੇ ਪਿੰਡਾਂ ਵਿਚ ਲਗਭਗ 2000 ਏਕੜ ਖੇਤਰ ਵਿਚ ਕਿਸਾਨਾਂ ਨੂੰ ਮੁਫ਼ਤ ਮਸ਼ੀਨਰੀ, ਤਕਨੀਕੀ ਮਦਦ ਅਤੇ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਝੋਨੇ ਦੀ ਪਰਾਲੀ ਦਾ ਵਿਗਿਆਨਕ ਅਤੇ ਜ਼ਿੰਮੇਵਾਰ ਢੰਗ ਨਾਲ ਪ੍ਰਬੰਧਨ ਕੀਤਾ ਜਾ ਸਕੇ | ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਸੀ.ਐਸ.ਆਰ. ਵਿੰਗ 'ਟਰਾਈਡੈਂਟ ਫਾਉਂਡੇਸ਼ਨ' ਵਲੋਂ ਚੱਲ ਰਹੀ ਇਹ ਪਹਿਲ ਉੱਤਰ ਭਾਰਤ ਦੀ ਸਭ ਤੋਂ ਗੰਭੀਰ ਵਾਤਾਵਰਨ ਚੁਣੌਤੀ, ਖੇਤਾਂ ਵਿਚ ਖੁੱਲ੍ਹੇ ਆਕਾਸ਼ ਹੇਠ ਪਰਾਲੀ ਸਾੜਨ ਦਾ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੀ ਹੈ | ਪਰਾਲੀ ਦੇ ਵਿਗਿਆਨਕ ਪ੍ਰਬੰਧਨ ਅਤੇ ਇਸ ਦੇ ਲਾਭਦਾਇਕ ਉਪਯੋਗ ਨੂੰ ਵਧਾਵਾ ਦੇ ਕੇ, ਇਹ ਮੁਹਿੰਮ ਨਾ ਸਿਰਫ਼ ਪਰੀਆਵਰਨ ਦੀ ਸੰਭਾਲ ਕਰਦੀ ਹੈ, ਸਗੋਂ ਖੇਤੀਬਾੜੀ ਨਵੀਨਤਾ ਵਲ ਵੀ ਇਕ ਮਹੱਤਵਪੂਰਨ ਕਦਮ ਹੈ | ਪਿਛਲੇ ਕੁੱਝ ਸਾਲਾਂ ਦੌਰਾਨ 'ਪਰਾਲੀ ਸਮਾਧਾਨ' ਮੁਹਿੰਮ ਦੀ ਬਦੌਲਤ ਇਲਾਕੇ ਵਿਚ ਧੂੰਏਾ ਦੀ ਸਮੱਸਿਆ ਵਿਚ ਕਾਬਲੇ-ਗ਼ੌਰ ਘਟਾਅ ਦਰਜ ਕੀਤੀ ਗਈ ਹੈ | ਇਸ ਯਤਨ ਨੇ ਕਿਸਾਨਾਂ ਵਿਚ ਜਾਗਰੂਕਤਾ ਵਧਾਈ ਹੈ ਅਤੇ ਉਨ੍ਹਾਂ ਨੂੰ ਲੰਬੇ ਸਮੇਂ ਦੇ ਪਰੀਆਵਰਨਕ ਫ਼ਾਇਦੇ ਸਮਝਣ ਲਈ ਪ੍ਰੇਰਿਤ ਕੀਤਾ ਹੈ | ਇਹ ਕਦਮ ਸੰਯੁਕਤ ਰਾਸ਼ਟਰ ਦੇ ਸਸਟੇਨਏਬਲ ਡਿਵੈਲਪਮੈਂਟ ਗੋਲ (ਐਸ.ਡੀ.ਜੀ.) ਜਿਵੇਂ ਕਿ ਜਲਵਾਯੂ ਸੁਰੱਖਿਆ (ਐਸ.ਡੀ.ਜੀ.-13), ਸਿਹਤ ਅਤੇ ਭਲਾਈ (ਐਸ.ਡੀ.ਜੀ.-3), ਜ਼ਿੰਮੇਵਾਰ ਖਪਤ ਅਤੇ ਉਤਪਾਦਨ (ਐਸ.ਡੀ.ਜੀ.-12), ਸਥਲੀ ਜੀਵਨ ਸੁਰੱਖਿਆ (ਐਸ.ਡੀ.ਜੀ.-15) ਨੂੰ ਵੱਡਾ ਸਮਰਥਨ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਵਾਤਾਵਰਨ ਸੁਰੱਖਿਆ ਦੇ ਨਾਲ-ਨਾਲ, ਟਰਾਈਡੈਂਟ ਫਾਉਂਡੇਸ਼ਨ ਸਿੱਖਿਆ, ਸਿਹਤ, ਹੁਨਰ ਵਿਕਾਸ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿਚ ਵੀ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ |
ਪਿਛਲੀ ਖ਼ਬਰ 10 ਗ੍ਰਾਮ ਚਿੱਟੇ ਸਮੇਤ ਦੋ ਕਾਬੂ ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਪਿੰਡਾਂ 'ਚ ਸਜਾਇਆ ਵਿਸ਼ਾਲ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।