20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਨੇ 20ਵੀਂ ਨਿਸ਼ਾਨ ਯਾਤਰਾ ਕੱਢੀ

ਅਜੀਤ ਡੈਸਕ 03-11-2025
ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਪੰਚਮੁਖੀ ਹਨੰੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ 20ਵੀਂ ਨਿਸ਼ਾਨ ਯਾਤਰਾ ਕੱਢੀ ਗਈ | ਜਿਸ ਵਿਚ ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਇਹ ਨਿਸ਼ਾਨ ਯਾਤਰਾ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ, ਜਿੱਥੇ ਸਮੂਹ ਸ਼ਰਧਾਲੂਆਂ ਵਲੋਂ ਭਗਵਾਨ ਖਾਟੂ ਸ਼ਿਆਮ ਜੀ ਦੇ ਮੰਦਰ 'ਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਭਗਵਾਨ ਦੇ ਭਜਨਾਂ ਦਾ ਗੁਣਗਾਨ ਕੀਤਾ | ਉਪਰੰਤ ਪ੍ਰਭੂ ਦੀ ਆਰਤੀ ਕੀਤੀ ਗਈ ਤੇ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਦੀਪੂ ਭੈਣੀ, ਹਰੀਸ਼ ਮਿੱਤਲ ਗੋਸ਼ਾ, ਭੁਪਿੰਦਰ ਭੁੱਟੋ, ਸੁਰੇਸ਼ ਮਿੱਤਲ, ਸ਼ੁਭਮ, ਵਿਵੇਕ, ਰਿੰਕੂ ਮੌੜ, ਕਿ੍ਸ਼ਨ, ਲਾਡੀ, ਸੁਭਾਸ਼ ਕਾਂਸਲ, ਸੁਰਿੰਦਰ ਗੋਇਲ ਆਦਿ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ |
ਪਿਛਲੀ ਖ਼ਬਰ ਐੱਸ.ਬੀ.ਐੱਸ. ਸਕੂਲ ਵਿਖੇ ਵਿਦਿਆਰਥੀਆਂ ਲਈ ਮਾਨਸਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਕੇਜਰੀਵਾਲ ਤੇ ਭਗਵੰਤ ਮਾਨ ਨਕੋ ਨੱਕ ਭਰੀਆਂ ਹੋਈਆਂ ਝੂਠ ਦੀਆਂ ਪੰਡਾਂ-ਡੇਅਰੀਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।