09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਟੱਲੇਵਾਲ ਵਿਖੇ ਇਕ ਪਰਿਵਾਰ ਦਾ ਘਰ ਡਿੱਗਿਆ, ਚਾਰ ਪਰਿਵਾਰਾਂ ਨੂੰ ਕੀਤਾ ਧਰਮਸ਼ਾਲਾ ਵਿਚ ਸ਼ਿਫ਼ਟ

ਅਜੀਤ ਡੈਸਕ 03-09-2025
ਟੱਲੇਵਾਲ, 2 ਸਤੰਬਰ (ਸੋਨੀ ਚੀਮਾ)-ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨੇ ਹੁਣ ਮਾਲਵੇ ਵਿਚ ਦਸਤ ਦਿੱਤੀ ਹੈ | ਜਿਸ ਕਾਰਨ ਮਜ਼ਦੂਰ ਵਰਗ ਨਾਲ ਸਬੰਧਿਤ ਬਹੁਤੇ ਘਰਾਂ ਨੂੰ ਤਰੇੜਾਂ ਆ ਗਈਆਂ ਹਨ, ੳੱੁਥੇ ਕਈ ਘਰ ਡਿਗ ਗਏ ਹਨ | ਇਸੇ ਕੜ੍ਹੀ ਤਹਿਤ ਪਿੰਡ ਟੱਲੇਵਾਲ ਵਿਖੇ ਇਕ ਲੋੜਵੰਦ ਪਰਿਵਾਰ ਦਾ ਘਰ ਮੀਂਹ ਕਾਰਨ ਢਹਿ ਢੇਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਡਾ: ਜਗਰਾਜ ਸਿੰਘ ਰਾਜਾ ਸਿੰਘ ਨੇ ਦੱਸਿਆ ਕਿ ਪਿੰਡ ਨਾਲ ਸਬੰਧਿਤ ਬੀਰਾ ਖਾਂ ਪੱੁਤਰ ਬਹਾਦਰ ਖਾਂ ਦਾ ਭਾਰੀ ਮੀਂਹ ਦੇ ਚੱਲਦਿਆਂ ਘਰ ਡਿਗ ਗਿਆ ਹੈ | ਉਨ੍ਹਾਂ ਉਕਤ ਨੁਕਸਾਨ ਲਈ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ | ਇਸੇ ਤਰ੍ਹਾਂ ਸਰਪੰਚ ਜਗਰਾਜ ਸਿੰਘ ਨੇ ਦੱਸਿਆ ਪਿੰਡ ਦੇ ਚਾਰ ਮਜ਼ਦੂਰ ਵਰਗ ਨਾਲ ਸਬੰਧਿਤ ਪਰਿਵਾਰ ਜਰਨੈਲ ਸਿੰਘ ਪੱੁਤਰ ਦਰਸ਼ਨ ਸਿੰਘ, ਗੁਰਮੇਲ ਕੌਰ ਪਤਨੀ ਦਰਸ਼ਨ ਸਿੰਘ, ਸਤਨਾਮ ਸਿੰਘ ਪੱੁਤਰ ਮੇਜਰ ਅਤੇ ਬਲਵੀਰ ਸਿੰਘ ਪੱੁਤਰ ਬਾਬੂ ਸਿੰਘ ਦੇ ਘਰ ਕੰਡਮ ਹੋਣ ਅਤੇ ਤਰੇੜਾਂ ਆਉਣ ਕਾਰਨ ਉਕਤ ਪਰਿਵਾਰਾਂ ਨੂੰ ਪਿੰਡ ਦੀ ਧਰਮਸ਼ਾਲਾ ਵਿਖੇ ਸ਼ਿਫ਼ਟ ਕੀਤਾ ਗਿਆ ਹੈ | ਇਸ ਮੌਕੇ ਪੰਚ ਜਗਤਾਰ ਸਿੰਘ, ਸੀਮਾ ਪੰਚ, ਪੰਚ ਭੋਲਾ ਸਿੰਘ, ਹਰਜਿੰਦਰ ਸਿੰਘ ਪੰਚ, ਜਗਸੀਰ ਸਿੰਘ ਪੰਚ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਬਾਰਿਸ਼ ਕਾਰਨ ਦਾ ਪਸ਼ੂਆਂ ਵਾਲਾ ਵਾਰਡਾਂ ਹੋਇਆ ਢਹਿ-ਢੇਰੀ ਅਗਲੀ ਖ਼ਬਰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਫ਼ਿਰੋਜ਼ਪੁਰ ਇਲਾਕੇ ਵਿਚ ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਹਜ਼ਾਰ ਕਿੱਟ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।