09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਫ਼ਿਰੋਜ਼ਪੁਰ ਇਲਾਕੇ ਵਿਚ ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਹਜ਼ਾਰ ਕਿੱਟ ਵੰਡੀ

ਅਜੀਤ ਡੈਸਕ 03-09-2025
ਸ਼ਹਿਣਾ, 2 ਸਤੰਬਰ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਸਾਥੀਆਂ ਸਮੇਤ ਹੜ੍ਹ ਤੋਂ ਪ੍ਰਭਾਵਿਤ ਫ਼ਿਰੋਜਪੁਰ ਦੇ ਪਿੰਡਾਂ ਵਿਚ ਇਕ ਹਜ਼ਾਰ ਰਾਸ਼ਨ ਦੀ ਕਿੱਟ ਵੰਡੀ ਗਈ | ਉਨ੍ਹਾਂ ਦੱਸਿਆ ਕਿ ਭਾਵੇਂ ਮੀਂਹ ਦੀ ਮਾਰ ਹੇਠ ਪੂਰਾ ਪੰਜਾਬ ਆਇਆ ਹੋਇਆ ਹੈ ਪਰ ਨਦੀ-ਨਾਲਿਆਂ ਦਾ ਵਹਾਅ ਕੁੱਝ ਜ਼ਿਲਿ੍ਹਆਂ ਵਿਚ ਹੋਣ ਕਰ ਕੇ ਪਾਣੀ ਨੇ ਫ਼ਸਲਾਂ ਬਰਬਾਦ ਕੀਤੀਆਂ ਹਨ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਸੂਬਾ ਸਰਕਾਰ ਭਾਵੇਂ ਕਿ ਹੜ੍ਹਾਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਕੁਦਰਤੀ ਮਾਰ ਤੇਜ਼ ਹੋਣ ਕਰ ਕੇ ਫ਼ਸਲਾਂ ਤੇ ਲੋਕਾਂ ਦੇ ਘਰਾਂ ਦਾ ਨੁਕਸਾਨ ਵਧੇਰੇ ਹੋਇਆ ਹੈ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਭ ਆਗੂ ਤੇ ਵਰਕਰ ਲੋਕਾਂ ਨੂੰ ਰਸਦ ਮੁਹੱਈਆ ਕਰਵਾਉਣ ਅਤੇ ਮਨੱੁਖੀ ਜਾਨਾਂ ਬਚਾਉਣ ਲਈ ਲੱਗੇ ਹੋਏ ਹਨ | ਉਨ੍ਹਾਂ ਇਸ ਸਮੇਂ ਹੜ੍ਹ ਪੀੜਤਾਂ ਨੂੰ ਧਰਵਾਸ ਦਿੰਦਿਆਂ ਕਿਹਾ ਕਿ ਲਗਾਤਾਰ ਪਾਰਟੀ ਉਨ੍ਹਾਂ ਨੂੰ ਹੜ੍ਹਾਂ ਦੀ ਮਾਰ ਤੱਕ ਰਾਸ਼ਨ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਏਗੀ | ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸਮਿੰਦਰ ਸਿੰਘ ਖਿੰਡਾ, ਅੰਮਿ੍ਤ ਸਿੰਘ ਢਿੱਲਵਾਂ ਚੇਅਰਮੈਨ ਮਾਰਕੀਟ ਕਮੇਟੀ ਭਦੌੜ, ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ, ਅਮਨਦੀਪ ਸਿੰਘ ਦਰਾਕਾ, ਹੈਰੀ ਧੂਰਕੋਟ, ਗੁਰਤੇਜ ਸਿੰਘ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਤਪਾ ਅਤੇ ਫ਼ਿਰੋਜਪੁਰ ਇਲਾਕੇ ਦੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਟੱਲੇਵਾਲ ਵਿਖੇ ਇਕ ਪਰਿਵਾਰ ਦਾ ਘਰ ਡਿੱਗਿਆ, ਚਾਰ ਪਰਿਵਾਰਾਂ ਨੂੰ ਕੀਤਾ ਧਰਮਸ਼ਾਲਾ ਵਿਚ ਸ਼ਿਫ਼ਟ ਅਗਲੀ ਖ਼ਬਰ ਬਾਬਾ ਸ੍ਰੀਚੰਦ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।