08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਕਾਰਪੀਓ ਗੱਡੀ ਬੇਕਾਬੂ ਹੋ ਕੇ ਖੰਭੇ ਨਾਲ ਟਕਰਾਈ, ਚਾਰ ਜਣੇ ਜ਼ਖ਼ਮੀ

ਅਜੀਤ ਡੈਸਕ 03-09-2025
ਬਰਨਾਲਾ, 2 ਸਤੰਬਰ (ਨਰਿੰਦਰ ਅਰੋੜਾ)-ਨੇੜਲੇ ਪਿੰਡ ਨਾਈਵਾਲਾ ਵਿਖੇ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ ਜਿਸ ਕਾਰਨ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ, ਹਰਮਨ ਕੌਰ, ਮੇਜਰ ਸਿੰਘ ਅਤੇ ਬਬਲਦੀਪ ਕੌਰ ਸਕਾਰਪੀਓ ਗੱਡੀ 'ਤੇ ਸਵਾਰ ਹੋ ਕੇ ਭੋਤਨੇ ਤੋਂ ਨਾਈਵਾਲ ਵੱਲ ਜਾ ਰਹੇ ਸਨ | ਜਦੋਂ ਉਹ ਨਾਈਵਾਲਾ ਪਹੁੰਚੇ ਤਾਂ ਗੱਡੀ ਅਚਾਨਕ ਬੇਕਾਬੂ ਹੋ ਗਈ ਤੇ ਖੰਭੇ ਨਾਲ ਟਕਰਾ ਗਈ | ਜਿਸ ਵਿਚ ਚਾਰੋ ਗੰਭੀਰ ਜ਼ਖਮੀ ਹੋ ਗਏ | ਚਾਰਾਂ ਨੂੰ ਜ਼ਖ਼ਮੀ ਹਾਲਤ ਦੇ ਵਿਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਜਿੱਥੇ ਹਾਜ਼ਰ ਡਾਕਟਰਾਂ ਦੀ ਟੀਮ ਵਲੋਂ ਹਰਪ੍ਰੀਤ ਸਿੰਘ, ਮੇਜਰ ਸਿੰਘ ਅਤੇ ਬਬਲਦੀਪ ਦੀ ਹਾਲਤ ਗੰਭੀਰ ਦੇਖਦਿਆਂ ਰੈਫ਼ਰ ਕਰ ਦਿੱਤਾ ਗਿਆ ਜਦਕਿ ਹਰਮਨਪ੍ਰੀਤ ਕੌਰ ਸਿਵਲ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਹੈ |
ਪਿਛਲੀ ਖ਼ਬਰ ਸਬ-ਡਵੀਜ਼ਨ ਤਪਾ ਵਿਖੇ ਆਯੂਸ਼ ਗੋਇਲ ਨੇ ਬਤੌਰ ਐਸ. ਡੀ. ਐਮ ਅਹੁਦਾ ਸੰਭਾਲਿਆ ਅਗਲੀ ਖ਼ਬਰ ਪਿੰਡ ਉਗੋਕੇ ਵਿਖੇ ਵਿਧਵਾ ਪੰਚ ਦਾ ਘਰ ਡਿੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।