12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਨੇ ਸ਼ਹੀਦਾਂ ਦੀ ਯਾਦ ਵਿਚ ਲਗਾਇਆ ਚਾਹ ਪਕੌੜੇ ਦਾ ਲੰਗਰ <br/>

ਅਜੀਤ ਡੈਸਕ 30-12-2025
ਖੰਨਾ, 29 ਦਸੰਬਰ (ਹਰਜਿੰਦਰ ਸਿੰਘ ਲਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਪੰਜਾਬ-ਖੰਨਾ ਵੱਲੋਂ ਸਥਾਨਕ ਮਲੇਰਕੋਟਲਾ ਰੋਡ ਵਿਖੇ ਸ਼ਹੀਦਾਂ ਦੀ ਯਾਦ ਵਿਚ ਚਾਹ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੈਕਟਰੀ ਗੁਰਦੇਵ ਸਿੰਘ ਲੋਟੇ ਨੇ ਦੱਸਿਆ ਕਿ ਸੰਸਥਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਲੇਰਕੋਟਲਾ ਰੋਡ ਤੇ ਸੋਨੀ ਬੁੱਕ ਸ਼ਾਪ ਨਜ਼ਦੀਕ ਚਾਹ, ਪਕੌੜਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸ਼ਹੀਦੀ ਜੋੜ ਮੇਲ ਤੋਂ ਵਾਪਸ ਆ ਰਹੀ ਸੰਗਤ ਅਤੇ ਰਾਹਗੀਰਾਂ ਨੂੰ ਚਾਹ ਵਰਤਾਉਣ ਮੌਕੇ ਗੁਰਦੇਵ ਸਿੰਘ ਲੋਟੇ, ਬੁੱਧ ਸਿੰਘ ਭਮਰਾ, ਅਜਮੇਰ ਸਿੰਘ ਪਧਾਲੇ, ਚੇਅਰਮੈਨ ਗੁਰਦੀਪ ਸਿੰਘ ਦੀਪਾ, ਅਜੀਤ ਸਿੰਘ, ਬਲਵੰਤ ਸਿੰਘ ਸਵੈਚ, ਸ਼ੇਰ ਸਿੰਘ, ਪਰਮਿੰਦਰ ਸਿੰਘ ਭੋਡੇ, ਗੁਰਬਚਨ ਸਿੰਘ ਠੇਕੇਦਾਰ, ਕਰਮਜੀਤ ਸਿੰਘ, ਮੇਜਰ ਸਿੰਘ, ਰਾਮ ਸਿੰਘ, ਪਾਲ ਸਿੰਘ, ਰਮਿੰਦਰ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਸਿਮਰਨ ਸਿੰਘ, ਜੋਗਿੰਦਰ ਸਿੰਘ, ਹਰਦੀਪ ਸਿੰਘ ਆਦਿ ਨੇ ਸੇਵਾ ਵਿਚ ਹਿੱਸਾ ਪਾਇਆ |

ਪਿਛਲੀ ਖ਼ਬਰ ਪਿੰਡ ਰਸੂਲੜਾ ਵਿਖੇ ਮਾਤਾ ਈਸ਼ਰ ਕੌਰ ਦੀ ਯਾਦ ਵਿਚ ਲਗਾਇਆ ਮੁਫ਼ਤ ਮੈਡੀਕਲ ਜਾਂਚ ਕੈਂਪ ਅਗਲੀ ਖ਼ਬਰ ਦੁੱਧ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।