12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਖੰਨਾ ਦੀ ਸ਼ਾਇਰ ਸਟਾਰ ਅਕਾਦਮੀ ਦੇ ਦੀਪਕ ਤੇ ਜਸਵਿੰਦਰ ਚੰਡੀਗੜ੍ਹ ਵਿਚ 49 ਡਬਲ ਟੇਬਲ ਟੈਨਿਸ ਵਿਚ ਰਹੇ ਪਹਿਲੇ ਸਥਾਨ 'ਤੇ

ਅਜੀਤ ਡੈਸਕ 30-12-2025
ਖੰਨਾ, 29 ਦਸੰਬਰ (ਹਰਜਿੰਦਰ ਸਿੰਘ ਲਾਲ)-ਚੰਡੀਗੜ੍ਹ ਵਿਚ ਹੋਏ ਤੀਜੇ ਵਿਰਾਟ ਟੇਬਲ ਟੈਨਿਸ ਖੇਡ ਮੁਕਾਬਲੇ ਵਿਚ ਖੰਨਾ ਦੀ ਸ਼ਾਇਨ ਸਟਾਰ ਟੇਬਲ ਟੈਨਿਸ ਅਕੈਡਮੀ ਦੇ ਮੁੱਖ ਕੋਚ ਦੀਪਕ ਸ਼ਰਮਾ ਤੇ ਡਾਇਰੈਕਟਰ ਜਸਵਿੰਦਰ ਸਿੰਘ ਮੋਤੀ ਨੇ 49 ਪਲਸ ਡਬਲ ਮੁਕਾਬਲੇ ਵਿਚ ਹਿਮਾਚਲ ਪ੍ਰਦੇਸ਼ ਦੀ ਟੀਮ ਨਾਲ ਸੰਯੁਕਤ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਮੁਕਾਬਲੇ ਵਿਚ ਦੀਪਕ ਸ਼ਰਮਾ ਨੇ ਲੱਕੀ ਡਬਲ ਵਿਚ ਦੂਜਾ ਅਤੇ ਜਸਵਿੰਦਰ ਸਿੰਘ ਮੋਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੁਕਾਬਲੇ ਵਿਚ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ ਦੇ ਕਰੀਬ 70-80 ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਰਾਜਪਾਲ, ਰਿਟਾ. ਪਿ੍ੰ.ਸ਼ਾਮ ਸੁੰਦਰ, ਅਨਿਲ ਢੀਂਗਰਾ, ਰਕੇਸ਼ ਚੌਹਾਨ, ਅਨਮੋਲ ਬਾਲੀ, ਹਰਦੀਪ ਕੁਮਾਰ, ਮੁਨੀਸ਼ ਬੱਸੀ, ਨਵੀਨ ਹਾਂਡਾ, ਗੋਪਾਲ ਬਾਤਿਸ਼, ਅਸ਼ੋਕ ਲੂਥਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਭਾਕਿਯੂ ਏਕਤਾ (ਉਗਰਾਹਾਂ) ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।