12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਐਡ. ਪਰਮਜੀਤ ਸਿੰਘ 31 ਦਸੰਬਰ 2026 ਤੱਕ ਸੀਨੀਅਰ ਸਿਟੀਜ਼ਨ ਕੌਂਸਲ ਖੰਨਾ ਦੇ ਫਿਰ ਬਣੇ ਪ੍ਰਧਾਨ

ਅਜੀਤ ਡੈਸਕ 30-12-2025
ਖੰਨਾ, 29 ਦਸੰਬਰ (ਹਰਜਿੰਦਰ ਸਿੰਘ ਲਾਲ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੀ ਮੀਟਿੰਗ ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ | ਇਸ ਮੌਕੇ ਐਡ. ਪਰਮਜੀਤ ਸਿੰਘ 31 ਦਸੰਬਰ 2026 ਨੂੰ ਦੋਬਾਰਾ ਸੀਨੀਅਰ ਸਿਟੀਜਨ ਵੈੱਲਫੇਅਰ ਕੌਂਸਲ ਖੰਨਾ ਦਾ ਪ੍ਰਧਾਨ ਬਣਾਇਆ ਗਿਆ | ਅੱਜ ਦੀ ਮੀਟਿੰਗ ਪ੍ਰਧਾਨ ਐਡ. ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਅਤੇ ਸਰਪ੍ਰਸਤ ਡਾ. ਕੇ. ਸੀ. ਗਰਗ ਅਤੇ ਹੋਰ ਸੁਪਰ ਸਿਟੀਜ਼ਨ ਦੀ ਹਾਜ਼ਰੀ ਵਿਚ ਹੋਈ | ਪ੍ਰਧਾਨ ਨੇ ਮੀਟਿੰਗ ਵਿਚ ਆਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ |
ਬਿ੍ਜ ਮੋਹਨ ਸ਼ਰਮਾ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਧਰਮ ਅਤੇ ਸਚਾਈ ਦੇ ਪ੍ਰਤੀਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ | ਖ਼ਜ਼ਾਨਚੀ ਗੁਰਦੀਪ ਕੁਮਾਰ ਪੁਰੀ ਨੇ ਧਾਰਮਿਕ ਵਿਚਾਰ ਰੱਖੇ | ਸੀਨੀਅਰ ਕਬਲਨੈਨ ਸਿੰਘ ਨੇ ਗੁਰੂ ਸਾਹਿਬ ਅਤੇ ਸਾਹਿਬਜਾਦਿਆਂ ਦੀ ਕੁਰਬਾਨੀਆਂ ਦੇ ਬਾਰੇ ਵਿਚਾਰ ਰਖੇ | ਉਪ ਪ੍ਰਧਾਨ ਸੋਹਨ ਲਾਲ, ਡਾ. ਆਰ. ਐਸ. ਟੋਕੀ, ਸ਼ਸ਼ੀ ਮੋਹਨ ਸ਼ਰਮਾ, ਕੇਵਲ ਸਾਹਨੀ, ਨਰੇਸ਼ ਕੁਮਾਰ ਜੇਠੀ ਮੀਟਿੰਗ ਮੌਕੇ ਹਾਜ਼ਰ ਸਨ | ਡਾ. ਮਨਮੋਹਨ ਸਿੰਘ ਨੇ ਗ਼ਜ਼ਲ ਪੇਸ਼ ਕੀਤੀ ਅਤੇ ਸੰਸਥਾ ਦੇ ਕੌਂਸਲ ਵਿਚ ਨਵੇਂ ਮੈਂਬਰ ਐਸ. ਪੀ. ਸਿੰਘ ਮਨਚੰਦਾ ਨੂੰ ੂ ਸਨਮਾਨਿਤ ਕੀਤਾ | ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਸਰਪ੍ਰਸਤ, ਮਿਊਸਿਪਲ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਆਗੂ ਐਡ. ਪ੍ਰੇਮ ਚੰਦ ਬਖਸ਼ੀ ਅਤੇ ਸਰਪ੍ਰਸਤ ਮੰਗਤ ਰਾਏ ਗੁਪਤਾ ਜਿਨ੍ਹਾਂ ਨੇ ਆਪਣੀ ਸੰਸਾਰਿਕ ਯਾਤਰਾ ਪੂਰੀ ਕੀਤੀ, ਲਈ ਕੁੱਝ ਸਮੇਂ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ | ਪ੍ਰਧਾਨ ਐਡ. ਪਰਮਜੀਤ ਸਿੰਘ ਨੇ ਆਪਣਾ ਪ੍ਰਧਾਨਗੀ ਦਾ ਸਮਾਂ ਪੂਰਾ ਹੋਣ ਕਾਰਨ ਆਪਣੇ ਅਹੁਦਾ ਤੋਂ ਅਸਤੀਫ਼ਾ ਦਿੱਤਾ ਪ੍ਰੰਤੂ ਮੀਟਿੰਗ ਵਿਚ ਬੈਠੇ ਸਾਰੇ ਮੈਂਬਰਾਂ ਨੇ 31 ਦਸੰਬਰ 2026 ਤੱਕ ਉਨ੍ਹਾਂ ਨੂੰ ਦੋਬਾਰਾ ਪ੍ਰਧਾਨ ਚੁਣ ਕੇ ਆਪਣੇ ਅਹੁਦੇ 'ਤੇ ਬਣੇ ਰਹਿਣਗੇ | ਇਸ ਮੌਕੇ ਮਾ. ਮਨਮੋਹਨ ਸਿੰਘ, ਸੁਪਰ ਸੀ. ਜਸਵੰਤ ਸਿੰਘ, ਮਨੋਹਰ ਲਾਲ ਵਿਜ, ਮਦਨ ਲਾਲ ਸ਼ਾਹੀ, ਸੁਰਿੰਦਰਪਾਲ ਸ਼ਰਮਾ, ਰਮਨ ਧੀਮਾਨ, ਕੇਵਲ ਕ੍ਰਿਸ਼ਨ, ਗਿਆਨ ਚੰਦ ਸ਼ਰਮਾ, ਹਰਚਰਣਜੀਤ ਅਰੋੜਾ, ਆਰ. ਸੀ. ਢੀਂਗਰਾ, ਮੋਹਨ ਲਾਲ ਨਾਰੰਗ, ਓਮ ਪ੍ਰਕਾਸ਼ ਕੁਮਾਰ, ਨਰਿੰਦਰ ਸਿੰਘ ਲੋਟੇ, ਡਾ. ਅਲਿਲ ਸੁਦਨ, ਸ਼ਿਵ ਚੰਦਰ ਸ਼ਰਮਾ, ਸਰਜੀਵਨ ਕੁਮਾਰ, ਚਿਤਰਜਨ ਮੋਹਨ ਚੋਪੜਾ, ਭੁਪਿੰਦਰ ਸਿੰਘ, ਕੇਸ਼ਵ ਕੁਮਾਰ, ਵਿਪਨ ਵਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਧਸਰ ਸਾਹਿਬ ਵਿਖੇ ਭਾਕਿਯੂ ਏਕਤਾ (ਉਗਰਾਹਾਂ) ਦੀ ਹੋਈ ਮੀਟਿੰਗ ਅਗਲੀ ਖ਼ਬਰ ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ ਐੱਸ. ਡੀ. ਐੱਮ. ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।