12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ ਐੱਸ. ਡੀ. ਐੱਮ. ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਅਜੀਤ ਡੈਸਕ 30-12-2025
ਸਮਰਾਲਾ, 29 ਦਸੰਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਇੱਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਰੋਸ ਮਾਰਚ ਕਰ ਕੇ ਐੱਸ. ਡੀ. ਐੱਮ. ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ | ਸੀਟੂ ਪੰਜਾਬ ਦੇ ਸੂਬਾਈ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸਸਤੀ ਲੇਬਰ ਦੇਣ ਲਈ, ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦੀ ਭੱਠੀ ਵਿਚ ਝੋਕਣ ਲਈ, ਮਨਰੇਗਾ ਕਾਨੂੰਨ ਜਿਹੜਾ ਮੰਗ ਦੇ ਆਧਾਰਤ ਘੱਟੋ-ਘੱਟ 100 ਦਿਨਾਂ ਦੇ ਕੰਮ ਦੀ ਗਰੰਟੀ ਕਰਦਾ ਸੀ | ਉਸ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਖ਼ਤਮ ਕਰ ਕੇ ਨਵਾਂ ਵੀ. ਬੀ. ਜੀ. ਰਾਮ. ਜੀ ਕਾਨੂੰਨ ਲਿਆਂਦਾ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, 4 ਲੇਬਰ ਕੋਡ, ਬਿਜਲੀ ਬਿੱਲ 2025, ਸੀਡ ਬਿੱਲ 2025 ਰੱਦ ਕੀਤੇ ਜਾਣ | ਇਸ ਮੌਕੇ ਮਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਸਿਕੰਦਰ ਬਖ਼ਸ਼ ਮੰਡ ਚੌਂਤਾ, ਸੂਬਾਈ ਸਕੱਤਰ ਬੀਬੀ ਹਰਪ੍ਰੀਤ ਕੌਰ ਸਮਸ਼ਪੁਰ, ਗੁਰਮੀਤ ਕੌਰ ਰੂਪਾ, ਸੂਬਾ ਕਮੇਟੀ ਮੈਂਬਰ ਹਰੀ ਰਾਮ ਭੱਟੀ, ਕਰਮਜੀਤ ਭੌਰਲਾ, ਹਰਜਿੰਦਰ ਸਿੰਘ (ਜਿੰਦੀ) ਸਲੇਮਪੁਰ, ਨਗਰ ਕੌਂਸਲ ਸਮਰਾਲਾ ਦੇ ਸਾਬਕਾ ਪ੍ਰਧਾਨ ਸਾਥੀ ਭਜਨ ਸਿੰਘ, ਦਲਵਾਰਾ ਸਿੰਘ ਬੌਂਦਲੀ ਭਰਾਤਰੀ ਜਥੇਬੰਦੀ ਜੰਗਲਾਤ ਵਰਕਰ ਯੂਨੀਅਨ ਦੇ ਆਗੂ ਸਾਥੀ ਜਗਵੀਰ ਸਿੰਘ ਨਾਗਰਾ ਨੇ ਭਰਾਤਰੀ ਸੰਦੇਸ਼ ਦਿੱਤਾ | ਇਸ ਮੌਕੇ ਸਾਥੀ ਨਿਰਮਲ ਸਿੰਘ (ਨਿੰਮ੍ਹਾ) ਮੁਗਲੇਵਾਲ ਅਤੇ ਗੁਰਬਚਨ ਸਿੰਘ ਖੇੜਾ, ਰਾਮ ਸਿੰਘ ਭੌਰਲਾ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਐਡ. ਪਰਮਜੀਤ ਸਿੰਘ 31 ਦਸੰਬਰ 2026 ਤੱਕ ਸੀਨੀਅਰ ਸਿਟੀਜ਼ਨ ਕੌਂਸਲ ਖੰਨਾ ਦੇ ਫਿਰ ਬਣੇ ਪ੍ਰਧਾਨ ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼ : ਰਮਨਦੀਪ ਕੌਰ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।