13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗਾਇਕ ਤੇ ਅਦਾਕਾਰ ਤੇਜਿੰਦਰ ਸੋਨੀ ਰੌਣੀ ਨੂੰ ਸਦਮਾ-ਨੌਜਵਾਨ ਪੁੱਤਰ ਦੀ ਮੌਤ

ਅਜੀਤ ਡੈਸਕ 30-12-2025
ਜੌੜੇਪੁਲ ਜਰਗ, 29 ਦਸੰਬਰ (ਪਾਲਾ ਰਾਜੇਵਾਲੀਆ)-ਪੰਜਾਬੀ ਗਾਇਕ ਤੇ ਅਦਾਕਾਰ ਤੇਜਿੰਦਰ ਸੋਨੀ ਰੌਣੀ ਦੇ ਨੌਜਵਾਨ ਪੁੱਤਰ ਸਾਹਿਬਦੀਪ ਸਿੰਘ (24) ਭਰ ਜਵਾਨੀ 'ਚ ਸਦੀਵੀ ਵਿਛੋੜਾ ਦੇ ਗਏ | ਸਾਹਿਬਦੀਪ ਸਿੰਘ ਮੁਹਾਲੀ ਨੇੜੇ ਚੰਡੀਗੜ੍ਹ ਵਿਖੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਸਾਹਿਬਦੀਪ ਸਿੰਘ ਦੀ ਅਚਾਨਕ ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ਰੌਣੀ 'ਚ ਮਾਤਮ ਛਾ ਗਿਆ ਕਿਉਂਕਿ ਸਾਹਿਬਦੀਪ ਦੇ ਪਿਤਾ ਤੇਜਿੰਦਰ ਸਿੰਘ ਸੋਨੀ ਰੌਣੀ ਦਾ ਪੂਰੇ ਇਲਾਕੇ ਵਿੱਚ ਸਭਿਆਚਾਰਕ ਅਤੇ ਸਮਾਜਿਕ ਖੇਤਰ 'ਚ ਸਤਿਕਾਰਤ ਨਾਂਅ ਹੈ | ਜਾਣਕਾਰੀ ਅਨੁਸਾਰੀ ਸਾਹਿਬਦੀਪ ਆਪਣੇ ਦੋਸਤਾਂ ਨਾਲ ਬੀਤੀ ਰਾਤ ਚੰਡੀਗੜ੍ਹ ਨੂੰ ਗਿਆ ਸੀ ਤੇ ਉਨ੍ਹਾਂ ਦੀ ਗੱਡੀ ਧੁੰਦ ਕਾਰਨ ਹਾਦਸੇ ਦਾ ਸਿਕਾਰ ਹੋ ਗਈ | ਦੱਸਣਯੋਗ ਹੈ ਕਿ ਸਾਹਿਬਦੀਪ ਇਕਲੌਤਾ ਭਰਾ ਸੀ ਅਤੇ ਉਸ ਦੀ ਭੈਣ ਕੈਨੇਡਾ ਵਿਚ ਹੈ | ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਹਰਮਿੰਦਰ ਸਿੰਘ ਮੰਡੇਰ ਯੂ ਐਸ ਏ, ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਭਵਨਦੀਪ ਸਿੰਘ ਮੰਡੇਰ, ਰਾਜਵਿੰਦਰ ਸਿੰਘ ਦੀਵਾ ਮੰਡੇਰ, ਕਾਂਗਰਸ ਦੇ ਹਲਕਾ ਖੰਨਾ ਤੇ ਸਮਰਾਲਾ ਤੋਂ ਅਬਜਰਵਰ ਰਾਜਿੰਦਰ ਸਿੰਘ ਲੱਖਾ ਰੌਣੀ, ਅਵਤਾਰ ਸਿੰਘ ਮੰਤਰੀ ਰੌਣੀ, ਭਾਈ ਘਨੱਈਆ ਸੇਵਾ ਸੁਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਰੌਣੀ, ਗਾਇਕ ਮਿੰਟੂ ਧੂਰੀ, ਸੁਨੀਤਾ ਭੱਟੀ, ਕੁਲਵੰਤ ਬਿੱਲਾ, ਕੁਲਵੰਤ ਕੌਰ, ਬਲਵੀਰ ਰਾਏ, ਸ਼ਬਨਮ ਰਾਏ, ਨੰਬਰਦਾਰ ਬੇਅੰਤ ਸਿੰਘ ਤੁਰਮਰੀ, ਬਲਜਿੰਦਰ ਸਿੰਘ ਭਿੱਲਾ ਰਾਜੇਵਾਲ, ਮਾ. ਦੇਵੀ ਦਿਆਲ ਪਹੇੜੀ, ਬੰਤ ਘੁਡਾਣੀ, ਲਾਡੀ ਗਿੱਲ, ਪਾਲੀ ਮਾਂਗਟ ਸਮੇਤ ਹੋਰਨਾਂ ਨੇ ਸਾਹਿਬਦੀਪ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਾਹਿਰ ਕੀਤੀ |
ਪਿਛਲੀ ਖ਼ਬਰ ਭੱਟੀਆਂ ਫੁੱਟਬਾਲ ਕੱਪ ਦਾ ਉਦਘਾਟਨ ਸੌਂਦ ਤੇ ਇਨਾਮਾਂ ਦੀ ਵੰਡ ਸਾਬਕਾ ਕਮਿਸ਼ਨਰ ਇਨਕਮ ਟੈਕਸ ਕਰਨਗੇ ਅਗਲੀ ਖ਼ਬਰ ਘਰ ਵਿਚ ਵੜ ਕੁੱਟਮਾਰ ਤੇ ਭੰਨਤੋੜ ਕਰਨ 'ਤੇ ਪੁਲਿਸ ਵਲੋਂ 10 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।