13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਘਰ ਵਿਚ ਵੜ ਕੁੱਟਮਾਰ ਤੇ ਭੰਨਤੋੜ ਕਰਨ 'ਤੇ ਪੁਲਿਸ ਵਲੋਂ 10 ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 30-12-2025
ਮਾਛੀਵਾੜਾ ਸਾਹਿਬ, 29 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਇੰਦਰਾ ਕਾਲੋਨੀ ਵਿਚ ਪੁਰਾਣੀ ਰੰਜਸ਼ ਕਾਰਨ ਘਰ ਵਿਚ ਵੜ ਕੇ ਕੁੱਟਮਾਰ, ਗੱਡੀ ਤੇ ਹੋਰ ਸਮਾਨ ਦੀ ਭੰਨਤੋੜ ਕਰਨ ਦੇ ਮਾਮਲੇ ਵਿਚ 10 ਵਿਅਕਤੀਆਂ ਸੰਗਰਾਮ, ਜੋਤੀ, ਸੰਨੀ, ਸਿੱਧੂ, ਸੰਨੀ, ਅਮਰੀਕ, ਨਿਸ਼ਾ, ਪਿੰਕੀ, ਭੋਲੀ, ਕਰਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਹਸਪਤਾਲ ਵਿਚ ਜੇਰੇ ਇਲਾਜ ਆਰਜ਼ੂ ਨੇ ਦੱਸਿਆ ਕਿ ਉਹ ਇੰਦਰਾ ਕਾਲੋਨੀ ਦਾ ਵਾਸੀ ਹੈ ਤੇ ਕੱਪੜੇ ਦਾ ਕੰਮ ਕਰਦਾ ਹੈ | ਲੰਘੀ 24 ਦਸੰਬਰ ਨੂੰ ਜਦੋਂ ਆਪਣੇ ਘਰ ਬਾਹਰ ਖੜਾ ਸੀ ਤਾਂ ਉੱਥੇ ਸੰਗਰਾਮ ਆਇਆ ਜੋ ਉਸ ਨਾਲ ਬਹਿਸ ਕਰਨ ਲੱਗ ਪਿਆ ਤੇ ਗਾਲੀ ਗਲੋਚ ਕੀਤੀ | ਪਰ ਉਸ ਸਮੇਂ ਸਾਨੂੰ ਆਸਪਾਸ ਖੜ੍ਹੇ ਲੋਕਾਂ ਨੇ ਅਲੱਗ-ਅਲੱਗ ਕਰ ਦਿੱਤਾ ਤੇ ਝਗੜਾ ਰੁਕ ਗਿਆ | ਅਗਲੇ ਦਿਨ ਸਵੇਰੇ ਸੰਗਰਾਮ ਫਿਰ ਆਇਆ ਤੇ ਉਸ ਨੇ ਫ਼ੋਨ ਕਰ ਕੇ ਆਪਣੇ ਨਾਲ ਹੋਰ ਪਰਿਵਾਰਕ ਮੈਂਬਰਾਂ ਤੇ ਅÏਰਤਾਂ ਨੂੰ ਵੀ ਬੁਲਾ ਲਿਆ ਜਿਨ੍ਹਾਂ ਸਾਡੇ ਘਰ ਦੇ ਬਾਹਰ ਖੜੀ ਆਲਟੋ ਕਾਰ ਦੀ ਭੰਨਤੋੜ ਕੀਤੀ | ਆਰਜ਼ੂ ਅਨੁਸਾਰ ਉਸ ਨੇ ਘਰ ਦੇ ਦਰਵਾਜੇ ਬੰਦ ਕਰ ਲਏ, ਪਰ ਉਕਤ ਵਿਅਕਤੀਆਂ ਨੇ ਦਰਵਾਜੇ ਤੋੜ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਸੋਟੀਆਂ, ਡਾਂਗਾਂ ਨਾਲ ਉਸ ਦੀ ਮਾਤਾ ਕੀਟੂ ਤੇ ਭਰਾ ਜਸਪਾਲ ਦੇ ਵੀ ਸਿਰ ਵਿਚ ਡਾਂਗਾਂ ਮਾਰੀਆਂ | ਇਸ ਹਮਲੇ ਵਿਚ ਉਹ ਤਿੰਨੋਂ ਜ਼ਖ਼ਮੀ ਹੋ ਗਏ ਅਤੇ ਮੌਕੇ ਤੋਂ ਭੱਜ ਗਏ | ਬਿਆਨਕਰਤਾ ਅਨੁਸਾਰ ਉਨ੍ਹਾਂ ਨੇ 112 ਨੰਬਰ 'ਤੇ ਫ਼ੋਨ ਕਰ ਕੇ ਪੁਲਿਸ ਸਹਾਇਤਾ ਬੁਲਾਈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ | ਬਿਆਨਕਰਤਾ ਅਨੁਸਾਰ ਉਕਤ ਪਰਿਵਾਰ ਨਾਲ ਉਨ੍ਹਾਂ ਦੀ ਪੁਰਾਣੀ ਰੰਜਸ਼ ਹੈ ਜਿਸ ਕਾਰਨ ਉਨ੍ਹਾਂ ਨੇ ਇਹ ਹਮਲਾ ਕੀਤਾ | ਪੁਲਿਸ ਵਲੋਂ 10 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਗਾਇਕ ਤੇ ਅਦਾਕਾਰ ਤੇਜਿੰਦਰ ਸੋਨੀ ਰੌਣੀ ਨੂੰ ਸਦਮਾ-ਨੌਜਵਾਨ ਪੁੱਤਰ ਦੀ ਮੌਤ ਅਗਲੀ ਖ਼ਬਰ ਕੌਂਸਲ ਮੀਟਿੰਗ ਵਿਚ ਹੰਗਾਮਾ, ਵਾਰਡਬੰਦੀ ਦੇ ਮਾਮਲੇ 'ਤੇ ਆਪ ਤੇ ਕਾਂਗਰਸੀ ਕੌਂਸਲਰਾਂ ਵਿਚ ਬਹਿਸਬਾਜ਼ੀ, ਭਾਜਪਾ ਨੇ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।