13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੰਨਿਆ ਸਕੂਲ ਮਲੌਦ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਕੱਲ੍ਹ

ਅਜੀਤ ਡੈਸਕ 30-12-2025
ਮਲੌਦ, 29 ਦਸੰਬਰ (ਸਹਾਰਨ ਮਾਜਰਾ) - ਮਨੁੱਖਤਾ ਦੀ ਭਲਾਈ ਲਈ ਸੰਤ ਬਾਬਾ ਕਰਨੈਲ ਸਿੰਘ ਡੇਰਾ ਮੁਖੀ ਝੰਮਟ ਦੀ ਕਿਰਪਾ ਸਦਕਾ ਉੱਘੇ ਸਮਾਜ ਸੇਵੀ ਸਾਬਕਾ ਮੈਨੇਜਰ ਇੰਦਰਜੀਤ ਪੁਰੀ ਮਲੌਦ ਵਲੋਂ ਉੱਦਮ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ 17ਵਾਂ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਕੈਂਪ ਕੱਲ੍ਹ 31 ਦਸੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ | ਕੈਂਪ ਦੇ ਮੁੱਖ ਪ੍ਰਬੰਧਕ ਸਾਬਕਾ ਮੈਨੇਜਰ ਇੰਦਰਜੀਤ ਪੁਰੀ, ਡਾ. ਰਣਜੀਤ ਸਿੰਘ ਬਾਬਰਪੁਰ, ਯਾਦਵਿੰਦਰ ਸਿੰਘ ਸੈਕਟਰੀ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਲੁਧਿਆਣੇ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈੱਕ ਅਪ ਕੀਤਾ ਜਾਵੇਗਾ ਅਤੇ ਮੁਫ਼ਤ ਲੈਂਜ ਵੀ ਪਾਏ ਜਾਣਗੇ |
ਪਿਛਲੀ ਖ਼ਬਰ ਕੌਂਸਲ ਮੀਟਿੰਗ ਵਿਚ ਹੰਗਾਮਾ, ਵਾਰਡਬੰਦੀ ਦੇ ਮਾਮਲੇ 'ਤੇ ਆਪ ਤੇ ਕਾਂਗਰਸੀ ਕੌਂਸਲਰਾਂ ਵਿਚ ਬਹਿਸਬਾਜ਼ੀ, ਭਾਜਪਾ ਨੇ ਕੀਤਾ... ਅਗਲੀ ਖ਼ਬਰ ਲਾਪਤਾ ਬੱਚਾ ਪੁਲਿਸ ਨੇ 3 ਘੰਟੇ 'ਚ ਮਾਪਿਆਂ ਦੇ ਸਪੁਰਦ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।