13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਲਾਪਤਾ ਬੱਚਾ ਪੁਲਿਸ ਨੇ 3 ਘੰਟੇ 'ਚ ਮਾਪਿਆਂ ਦੇ ਸਪੁਰਦ ਕੀਤਾ

ਅਜੀਤ ਡੈਸਕ 30-12-2025
ਮਾਛੀਵਾੜਾ ਸਾਹਿਬ, 29 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਕੁਹਾੜਾ ਰੋਡ 'ਤੇ ਸਥਿਤ ਪਿੰਡ ਭੱਟੀਆਂ ਦੇ ਗਰੀਬ ਘਰ ਦਾ ਬੱਚਾ ਮੰਗਲਮ (5) ਜੋ ਕਿ ਲਾਪਤਾ ਹੋ ਗਿਆ ਸੀ ਜਿਸ ਨੂੰ ਮਾਛੀਵਾੜਾ ਪੁਲਿਸ ਨੇ 3 ਘੰਟੇ ਵਿਚ ਲੱਭ ਕੇ ਮਾਪਿਆਂ ਸਪੁਰਦ ਕਰ ਦਿੱਤਾ | ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਝੜੌਦੀ ਦੇ ਬੱਸ ਅੱਡੇ 'ਤੇ ਇੱਕ ਬੱਚਾ ਮਿਲਿਆ ਜਿਸ ਨੇ ਕੇਵਲ ਇਹ ਦੱਸਿਆ ਕਿ ਉਹ ਪਿੰਡ ਭੱਟੀਆਂ ਵਿਖੇ ਰਹਿੰਦਾ ਹੈ | ਪੁਲਿਸ ਵਲੋਂ ਪਿੰਡ ਭੱਟੀਆਂ ਜਾ ਕੇ ਮਾਪਿਆਂ ਦੀ ਤਲਾਸ਼ ਕੀਤੀ ਗਈ ਅਤੇ 3 ਘੰਟਿਆਂ ਵਿਚ ਹੀ ਇਹ ਬੱਚਾ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ | ਬੱਚੇ ਦੇ ਪਿਤਾ ਰਾਜਾ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਫ਼ੈਕਟਰੀ ਵਿਚ ਕੰਮ ਕਰਦੇ ਹਨ ਜੋ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਕੰਮ 'ਤੇ ਚਲੇ ਗਏ ਅਤੇ ਬੱਚਾ ਘਰ ਵਿਚ ਹੀ ਮੌਜੂਦ ਸੀ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਬੱਚਾ ਘਰ ਨੇੜੇ ਹੀ ਖੇਡਦਾ ਰਹਿੰਦਾ ਸੀ ਪਰ ਅਚਾਨਕ ਅੱਜ ਉਹ ਮਾਛੀਵਾੜਾ ਤੇ ਫਿਰ ਝੜੌਦੀ ਪਿੰਡ ਕਿਵੇਂ ਪਹੁੰਚ ਗਿਆ, ਅਸੀਂ ਵੀ ਹੈਰਾਨ ਹਾਂ | ਮਾਪਿਆਂ ਨੇ ਮਾਛੀਵਾੜਾ ਪੁਲਸ ਦਾ ਧੰਨਵਾਦ ਕੀਤਾ ਜਿਨ੍ਹਾਂ 3 ਘੰਟਿਆਂ ਵਿਚ ਸਾਡੇ ਸਪੁਰਦ ਕਰ ਦਿੱਤਾ |
ਪਿਛਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਅੱਖਾਂ ਦੇ ਚਿੱਟੇ ਮੋਤੀਏ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਕੱਲ੍ਹ ਅਗਲੀ ਖ਼ਬਰ ਕੌਂਸਲ ਪ੍ਰਧਾਨ ਲੱਧੜ ਨੂੰ ਜਾਰੀ ਕਾਰਨ ਦੱਸੋ ਨੋਟਿਸ ਦੇ ਖ਼ਿਲਾਫ਼ ਕਾਂਗਰਸ ਖੁੱਲ੍ਹ ਕੇ ਲੱਧੜ ਦੇ ਸਮਰਥਨ ਵਿਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।