17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਵੇਂ ਦਸਮੇਸ਼ ਟੈਕਸੀ ਸਟੈਂਡ ਨੇ ਲੰਗਰ ਦਾ ਪ੍ਰਬੰਧ ਕੀਤਾ, ਮੰਤਰੀ ਸੌਂਦ ਨੇ ਸ਼ਿਰਕਤ ਕੀਤੀ

ਅਜੀਤ ਡੈਸਕ 29-12-2025
ਖੰਨਾ, 28 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਨਿਊ ਦਸਮੇਸ਼ ਟੈਕਸੀ ਸਟੈਂਡ, ਜੀਟੀਬੀ (ਰੈਸਟ ਹਾਊਸ ਮਾਰਕੀਟ) ਵੱਲੋਂ ਰੋਟੀ-ਸਬਜ਼ੀ ਦਾ ਲੰਗਰ ਲਗਾਇਆ ਗਿਆ | ਇਸ ਤੋਂ ਪਹਿਲਾਂ, ਟੈਕਸੀ ਸਟੈਂਡ ਵਲੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਗਿਆ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਲੰਗਰ ਵਿਚ ਯੋਗਦਾਨ ਪਾ ਕੇ ਸੇਵਾ ਕੀਤੀ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦਸਮ ਪਿਤਾ M੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਧਰਮ ਅਤੇ ਮਨੁੱਖਤਾ ਦੀ ਰਾਖੀ ਲਈ ਆਪਣੇ ਪਰਿਵਾਰ ਦੀ ਦਿੱਤੀ ਸ਼ਹਾਦਤ ਇੱਕ ਲਾਮਿਸਾਲ ਸ਼ਹਾਦਤ ਹੈ, ਜੋ ਯੁੱਗਾਂ ਯੁੱਗਾਂ ਤੱਕ ਮਿਸਾਲ ਵਜੋਂ ਦਰਜ ਕੀਤੀ ਜਾਵੇਗੀ | ਇਸ ਮੌਕੇ ਟੀਟਾ, ਬਾਬੂ ਹੰਸਰਾਜ, ਸੁਖਜੀਤ ਸਿੰਘ ਬੈਨੀਪਾਲ, ਅਜੈ ਕੁਮਾਰ ਬੌਬੀ, ਜਗਜੀਤ ਸਿੰਘ ਦੀਪੀ, ਜਸਪਾਲ ਸਿੰਘ ਭੱਟੀ, ਅਸ਼ਵਨੀ ਕੁਮਾਰ, ਅਮਨ ਬੈਨੀਪਾਲ, ਗੁਰਮੁਖ ਸਿੰਘ, ਬਾਬਾ ਭੁਮੱਦੀ, ਬੀਬੀ ਤੂਸਨ, ਸੰਦੀਪ ਰਾਏ, ਨਿਰਮਲ ਬਾਬਾ, ਹਰਜੀਤ ਸਿੰਘ, ਸ਼ੀਤਲ ਸਿੰਘ, ਹੈਪੀ, ਸੁਖਮਨ ਸਿੰਘ, ਕਿ੍ਸ਼ਨ ਕੁਮਾਰ, ਹੈਪੀ, ਰਵੀ ਕੁਮਾਰ, ਰੂਬੀ, ਰਵੀ ਕੁਮਾਰ, ਕਾ. ਢਿੱਲੋਂ, ਦੀਪਾ ਹਸਨਪੁਰ, ਰੰਜਨਾ ਵਿਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਮਹਾਨ ਕੀਰਤਨ ਦਰਬਾਰ ਸਜਾਇਆ ਅਗਲੀ ਖ਼ਬਰ ਜੋਗੀਮਾਜਰਾ ਵਿਖੇ ਕਾਂਗਰਸ ਪਾਰਟੀ ਨੇ 141ਵਾਂ ਸਥਾਪਨਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।