16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਕੇਂਦਰ ਸਰਕਾਰ ਨੇ ਮਨਰੇਗਾ ਦਾ ਨਾਮ ਤੇ ਧਾਰਾ ਬਦਲ ਕੇ ਦਿਹਾਤੀ ਲੋਕਾਂ ਨੂੰ ਕੰਮ ਕਰਨ ਸੰਬੰਧੀ ਭੁਲੇਖਿਆ ਵਿਚ ਪਾਇਆ- ਅੰਬੇਦਕਰ ਸੁਸਾਇਟੀ

ਅਜੀਤ ਡੈਸਕ 29-12-2025
ਖੰਨਾ, 28 ਦਸੰਬਰ (ਹਰਜਿੰਦਰ ਸਿੰਘ ਲਾਲ)-ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਇੱਕ ਅਹਿਮ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਸਥਾਨਕ ਅੰਬੇਡਕਰ ਭਵਨ ਵਿਖੇ ਹੋਈ | ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਕੇਂਦਰ ਸਰਕਾਰ ਦੇ ਉਸ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ | ਜਿਸ ਵਿੱਚ ਕੇਂਦਰ ਸਰਕਾਰ ਨੇ ਮਨਰੇਗਾ ਦਾ ਨਾਮ ਬਦਲ ਦਿੱਤਾ ਹੈ ਅਤੇ ਇਸ ਅਧੀਨ ਕੰਮ ਕਰਦੇ ਦਿਹਾਤੀ ਲੋਕਾਂ ਨੂੰ ਭਵਿੱਖ ਵਿੱਚ ਕੰਮ ਕਰਨ ਸਬੰਧੀ ਭੰਬਲ ਭੂਸਾ ਪਾਇਆ ਗਿਆ ਹੈ | ਇਸ ਸਬੰਧੀ ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ ਨੇ ਮੀਟਿੰਗ ਦੌਰਾਨ ਵਿਸਥਾਰਪੂਰਵਕ ਦੱਸਿਆ ਕੇ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਇਸ ਕਾਨੂੰਨ ਨੂੰ ਜਲਦ ਵਾਪਸ ਲਿਆ ਜਾਵੇ ਅਤੇ ਜਿਸ ਤਰ੍ਹਾਂ ਪਹਿਲਾਂ ਕਾਨੂੰਨ ਸੀ ਉਸੇ ਤਰ੍ਹਾਂ ਉਸ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਇਸ ਯੋਜਨਾ ਅਧੀਨ ਕੰਮ ਕਰਕੇ ਆਪਣਾ ਪਾਲਣ ਪੋਸ਼ਣ ਕਰ ਸਕਣ | ਮੀਟਿੰਗ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਸੋਹਨ ਲਾਲ ਸਾਂਪਲਾ ਨੇ ਸੁਸਾਇਟੀ ਨੂੰ ਭਾਰਤੀ ਸੰਵਿਧਾਨ ਦੀਆਂ ਪੰਜ ਕਾਪੀਆਂ ਦਾਨ ਵਜੋਂ ਦਿੱਤੀਆਂ | ਇਸ ਮੌਕੇ ਸੋਸਾਇਟੀ ਦੇ ਖ਼ਜ਼ਾਨਚੀ ਟੇਕ ਚੰਦ, ਸਵਰਨ ਸਿੰਘ ਛਿੱਬਰ, ਐਡਵੋਕੇਟ ਹਰਮੇਸ਼ ਕੁਮਾਰ ਜੱਸਲ, ਖੁਸ਼ੀ ਰਾਮ ਚੌਹਾਨ, ਸੁਰਿੰਦਰ ਸਿੰਘ ਮਾਨੰੂਪੁਰ, ਭੁਪਿੰਦਰ ਸਿੰਘ, ਮੁਹੱਬਤ ਸਿੰਘ, ਅਨਿਲ ਕੁਮਾਰ, ਅਤਰ ਸਿੰਘ ਆਦਿ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਅਤੇ ਕਾਂਗਰਸ ਲੋਕਾਂ ਨੂੰ ਨਵੇਂ ਕਾਨੂੰਨ ਬਾਰੇ ਅਸਲੀ ਜਾਣਕਾਰੀ ਨਾ ਦੇ ਕੇ ਧੋਖਾ ਦੇ ਰਹੇ ਹਨ- ਛਾਹੜੀਆ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ 'ਜੀ ਰਾਮ ਜੀ' ਸਕੀਮ ਮਜ਼ਦੂਰਾਂ ਅਤੇ ਬੇਜ਼ਮੀਨੇ ਲੋਕਾਂ 'ਤੇ ਹਮਲਾ-ਦਾਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।